ਸਰਪੰਚਾਂ/ਪੰਚਾਂ ਦਾ ਇੱਕ ਰੋਜ਼ਾ ਰਿਫਰੈਸ਼ਰ ਸਿਖਲਾਈ ਕੈਂਪ ਲਗਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 15 ਸਤੰਬਰ 2021 -ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈੱਕਟਰ ਮਨਪ੍ਰੀਤ ਸਿੰਘ ਛਤਵਾਲ ਦੇ ਦੇਸ਼ਾ ਨਿਰਦੇਸ਼ਾ ਅਤੇ ਪ੍ਰੀਤਮਹਿੰਦਰ ਸਿੰਘ ਸਹੋਤਾ ਏ.ਡੀ.ਸੀ ਵਿਕਾਸ ਅਤੇ ਬਲਜੀਤ ਸਿੰਘ ਕੈਂਥ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਦੀ ਯੋਗ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਰੀਦਕੋਟ ਦੇ ਦਫਤਰ ਵਿਖੇ ਹਰਜੀਤ ਸਿੰਘ ਬੀ.ਡੀ.ਪੀ.ਓ-ਕਮ-ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀ ਫਰੀਦਕੋਟ ਦੀ ਦੇਖ-ਰੇਖ ਬਲਾਕ ਫਰੀਦਕੋਟ ਅਧੀਨ ਆਉਂਦੀਆਂ 118 ਗਰਾਮ ਪੰਚਾਇਤਾਂ ਦੇ ਸਰਪੰਚਾਂ/ਪੰਚਾਂ ਦਾ ਇੱਕ ਰੋਜ਼ਾ ਰਿਫਰੈਸ਼ ਸਿਖਲਾਈ ਪ੍ਰੋਗਰਾਮ ਚੱਲ ਰਿਹਾ ਹੈ ।
ਇਸ ਮੌਕੇ ਐੱਸ.ਆਈ.ਆਰ.ਡੀ ਦੇ ਰਿਸੋਰਸ ਪਰਸਨ ਕੈਪਟਨ ਰੂਪ ਚੰਦ ਅਤੇ ਮੈਡਮ ਤਜਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਕਿ ਇਸ ਪ੍ਰੋਗਰਾਮ ਚ ਵੱਖ-ਵੱਖ ਵਿਭਾਗ ਜਿਵੇਂ ਉਪ ਮੁੱਖ ਕਾਰਜਕਾਰੀ ਅਫਸਰ ਜ਼ਿਲਾ ਪ੍ਰੀਸ਼ਦ ਸਿਵਲ ਸਰਜਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਬਲਾਕ ਪ੍ਰੋਗਰਾਮ ਮੈਂਨੇਜਰ ਪੰਜਾਬ ਐਂਡ ਸਿੰਧ ਬੈਂਕ (ਲੀਡ ਬੈਂਕ) ਫ਼ਰੀਦਕੋਟ ਦੇ ਵੱਖ-ਵੱਖ ਨੁਮਾਇੰਦਿਆਂ ਵਲੋ ਹਾਜ਼ਰ ਸਰਪੰਚਾਂ/ਪੰਚਾਂ ਨੂੰ ਗ੍ਰਾਮ ਪੰਚਾਇਤ ਵਿਕਾਸ ਯੋਜਨਾ,15ਵੇਂ ਵਿੱਤ ਕਮਿਸ਼ਨ, ਟਿਕਾਓ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ, ਪੇਡੂ ਜਲ ਸਪਲਾਈ ਅਤੇ ਸੈਨੀਟੇਸ਼ਨ, ਸਵੱਛ ਭਾਰਤ ਮਿਸ਼ਨ, ਸਵੈ ਰੋਜ਼ਗਾਰ ਦੀਆਂ ਸਕੀਮਾਂ, ਗਰਾਮ ਪੰਚਾਇਤ ਦੇ ਆਮਦਨਾਂ ਦੇ ਸਾਧਨਾ ਸਬੰਧੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਅਮਨ ਸਾਗਰ ਪੰਚਾਇਤ ਅਫਸਰ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਬਲਾਕ ਫਰੀਦਕੋਟ ਵਿਖੇ 24 ਸਤਬੰਰ ਤੱਕ ਵੱਖ-ਵੱਖ ਪਿੰਡਾਂ ਨੂੰ ਸ਼ਾਮਲ ਕਰਕੇ ਲਗਾਤਾਰ ਚੱਲਣਗੇ | ਇਸ ਮੌਕੇ ਨਰਿੰਦਰ ਕੌਰ ਸੁਪਰਡੈਂਟ ਅਮਰਜੀਤ ਸਿੰਘ ਐੱਸ.ਈ.ਪੀ.ਓ ਸੁਖਚੈਨ ਸਿੰਘ, ਜਸਵਿੰਦਰ ਸਿੰਘ, ਅਜੈਪਾਲ ਸ਼ਰਮਾ, ਇਕਬਾਲ ਸਿੰਘ, ਸਿਮਰਨਜੀਤ ਸਿੰਘ, ਰਵਿੰਦਰ ਕੌਰ, ਕੇਵਲ ਸਿੰਘ ਕਰਮਚਾਰੀ ਹਾਜ਼ਰ ਸਨ |