ਬਾਬਾ ਸ੍ਰੀ ਚੰਦ ਜੀ ਦਾ ਅਵਤਾਰ ਦਿਹਾੜਾ ਮਨਾਇਆ
ਸੰਜੀਵ ਜਿੰਦਲ
ਸਰਦੂਲਗੜ੍ਹ, 15 ਸਤੰਬਰ 2021-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਉਦਾਸੀ ਸੰਪਰਦਾਇ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਦੇ 527ਵੇੰ ਅਵਤਾਰ ਦਿਹਾੜੇ ਨੂੰ ਸਮਰਪਿਤ ਸਥਾਨਕ ਸਿੱਧ ਡੇਰਾ ਬਾਬਾ ਹੱਕਤਾਲਾ ਵਿਖੇ ਹਵਨ ਯੱਗ ਕੀਤਾ ਗਿਆ ਅਤੇ ਸ਼੍ਰੀ ਚੰਦ ਸਿਧਾਂਤ ਸਾਗਰ ਸਹਿਜ ਪਾਠਾਂ ਦੇ ਭੋਗ ਪਾਏ ਗਏ। ਸੰਗਤ ਨੇ
ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੇ ਹੋਏ ਪ੍ਰਵਚਨ ਸੁਣੇ ਅਤੇ ਲੰਗਰ ਗ੍ਰਹਿਣ ਕੀਤਾ। ਇਸ ਦੌਰਾਨ ਡੇਰਾ ਸੰਚਾਲਕ ਮਹੰਤ ਕੇਵਲ ਦਾਸ ਨੇ ਸ੍ਰੀ ਚੰਦ ਜੀ ਦੇ ਜੀਵਨ ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੇ ਸਿਧਾਂਤਾਂ ਤੇ ਚੱਲਣ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ ਅਤੇ ਵਾਤਾਵਰਣ ਨੂੰ ਮੁੱਖ ਰੱਖਦਿਆਂ ਪੌਦੇ ਲਗਾਏ ਗਏ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਮਹੰਤ ਰਤਨ ਦਾਸ, ਸੰਤ ਕੇਸਰ ਦਾਸ, ਸੰਤ ਲਛਮਣ ਮੁਣੀ, ਗੁਰਪ੍ਰੀਤ ਸਿੰਘ ਬਣਾਂਵਾਲੀ, ਬਲਵਿੰਦਰ ਸਿੰਘ ਸੰਧੂ, ਸਾਹਿਲ ਚੌਧਰੀ, ਨੀਟਾ ਐਮ.ਸੀ, ਤਰਸੇਮ ਚੰਦ ਭੋਲੀ, ਰਾਜ ਕੁਮਾਰ ਆੜਤੀਆ, ਪ੍ਰੇਮ ਗਰਗ, ਸਵਾਈ ਸਿੰਘ ਸੂਰਤੀਆ, ਜੋਗਿੰਪਾਲ ਪਾਲ ਉੱਪਲ, ਕਾਲਾ ਸ਼ਰਮਾ, ਨੈਬ ਸਿੰਘ ਸੰਧੂ, ਸਊਣ ਸਿੰਘ ਆਦਿ ਹਾਜ਼ਰ ਸਨ।