17 ਸਤੰਬਰ ਨੂੰ ਕਾਲਾ ਦਿਵਸ ਮਨਾਉਣ ਵਾਸਤੇ ਦਿੱਲੀ ਜਾਣ ਲਈ ਜੱਥਾ ਹੋਵੇਗਾ ਰਵਾਨਾ - ਬੀਬੀ ਉਪਿੰਦਰਜੀਤ ਕੌਰ
ਬਲਵਿੰਦਰ ਸਿੰਘ ਧਾਲੀਵਾਲ
- ਦਿੱਲੀ ਲਈ ਸੁਲਤਾਨਪੁਰ ਲੋਧੀ ਤੋਂ ਵੱਡਾ ਕਾਫ਼ਲਾ ਸ਼ਿਰਕਤ ਕਰੇਗਾ - ਇੰਜ ਸਵਰਨ ਸਿੰਘ
ਸੁਲਤਾਨਪੁਰ ਲੋਧੀ, 15 ਸਤੰਬਰ 2021-ਪਿਛਲੇ ਸਾਲ 17 ਸਤੰਬਰ 2020 ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਦੇਸ਼ ਦੇ ਕਿਸਾਨਾਂ ਨਾਲ ਕਮਾਏ ਧਰੋਹ ਦੇ ਵਿਰੋਧ ਵਜੋਂ ਸ੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ 2021 ਨੂੰ ਹੀ ਸੰਸਦ ਦੇ ਘਿਰਾਓ ਦਾ ਪਰੋਗਰਾਮ ਉਲੀਕਿਆ ਗਿਆ ਹੈ। ਇਸ ਦਿਨ ਸਮੁੱਚਾ ਸ਼ੋ੍ਰ. ਅ. ਦਲ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਸੰਸਦ ਭਵਨ ਦਿੱਲੀ ਤੱਕ ਵਿਸ਼ਾਲ ਰੋਸ ਮਾਰਚ ਕਰਨ ਜਾ ਰਿਹਾ ਹੈ। ਦਿੱਲੀ ਦੇ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਸੁਲਤਾਨਪੁਰ ਲੋਧੀ ਵਿਖੇ ਤਿਆਰੀਆਂ ਲੱਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਬੀਬੀ ਡਾਕਟਰ ਉਪਿੰਦਰਜੀਤ ਨੇ ਦੱਸਿਆ ਕਿ ਹਲਕੇ ਦੇ ਸਮੂਹ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ |
ਇਸ ਸਬੰਧੀ ਸ਼ੋ੍ਰ. ਅ. ਦਲ ਦੀ ਮੀਟਿੰਗ ਦੌਰਾਨ ਇੰਜ ਸਵਰਨ ਸਿੰਘ ਨੇ ਕਿਹਾ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਕਿਸਾਨੀ ਨੂੰ ਤਬਾਹ ਕਰਨ ਵਾਲੇ ਕਾਨੂੰਨਾਂ ਖਿਲਾਫ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਦਿੱਲੀ ਸੰਸਦ ਭਵਨ ਤੱਕ ਕੀਤਾ ਜਾ ਰਿਹਾ ਵਿਸ਼ਾਲ ਰੋਸ ਮਾਰਚ ਕੇਂਦਰ ਸਰਕਾਰ ਦੀ ਪਿੱਠ ਵਿਚ ਕਿੱਲ ਠੋਕੇਗਾ ਤੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕਰੇਗਾ | ਇਸ ਲਈ ਉਨ੍ਹਾਂ ਸੁਲਤਾਨਪੁਰ ਲੋਧੀ ਇਲਾਕੇ ਦੇ ਸ਼ੋ੍ਰ. ਅ. ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ | ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਬੋਧਨ ਕੀਤਾ।
ਇਸ ਮੀਟਿੰਗ ਵਿੱਚ ਕੁਲਦੀਪ ਸਿੰਘ ਬੂਲੇ ਜ਼ਿਲ੍ਹਾ ਐਸੀ ਵਿੰਗ ਪ੍ਰਧਾਨ ਕਪੂਰਥਲਾ, ਹਰਜਿੰਦਰ ਸਿੰਘ ਵਿਰਕ ਸਾਬਕਾ ਮੈਂਬਰ ਜਰਨਲ ਕੌਂਸਲ, ਸਤਪਾਲ ਮਦਾਨ, ਦਰਬਾਰਾ ਸਿੰਘ ਵਿਰਦੀ, ਜਸਵਿੰਦਰ ਸਿੰਘ ਮੰਗੂਪੁਰ ਸਰਕਲ ਇੰਚਾਰਜ, ਹਰਜਿੰਦਰ ਸਿੰਘ ਲਾਡੀ, ਜੱਥੇਦਾਰ ਗੁਰਦਿਆਲ ਸਿੰਘ ਬੂਹ, ਬੀਬੀ ਬਲਜੀਤ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਰਜਿੰਦਰ ਸਿੰਘ ਚੇਅਰਮੈਨ, ਕੰਵਲਜੀਤ ਸਿੰਘ ਹੈਬਤਪੁਰ ਕੌਮੀ ਸਲਾਹਕਾਰ ਕੰਬੋਜ ਭਾਈਚਾਰਾ ਕਮੇਟੀ, ਭਜਨ ਸਿੰਘ ਸਾਬਕਾ ਸਰਪੰਚ ਫ਼ੋਜੀ ਕਲੋਨੀ, ਹਰਪ੍ਰੀਤ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ ਸਾਬਕਾ ਸਰਪੰਚ ਕਾਲੇਵਾਲ, ਰਜਿੰਦਰ ਸਿੰਘ ਕੌਂਸਲਰ,ਸਵਰਨਜੀਤ ਸਿੰਘ ਸਾਬਕਾ ਸਰਪੰਚ ਸਾਲਾਪੁਰ, ਬਲਵਿੰਦਰ ਸਿੰਘ ਖੁਰਦ ਸਾਬਕਾ ਸਰਪੰਚ, ਜਸਵਿੰਦਰ ਕੌਰ ਸਾਬਕਾ ਸਰਪੰਚ, ਹਰਭਜਨ ਸਿੰਘ ਸਾਬਕਾ ਸਰਪੰਚ ਲੋਧੀ ਵਾਰ, ਗਿਆਨ ਸਿੰਘ ਸਾਬਕਾ ਸਰਪੰਚ, ਸਵਰਨਜੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸਾਬਕਾ ਸਰਪੰਚ ਮੰਗੂਪੁਰ, ਜਸਵੀਰ ਸਿੰਘ ਭੋਰ ਸਾਬਕਾ ਸਰਪੰਚ, ਕੁਲਵੰਤ ਸਿੰਘ ਸਾਬਕਾ ਸਰਪੰਚ ਮਸੀਤਾਂ, ਮੋਹਿੰਦਰ ਸਿੰਘ ਸਰਦੁੱਲਾ ਪੁਰ, ਸੁਰਜੀਤ ਸਿੰਘ ਸਰਦੁੱਲਾ ਪੁਰ , ਦਿਆਲ ਸਿੰਘ ਦੀਪੇਵਾਲ, ਤਰਸੇਮ ਸਿੰਘ ਰਣਧੀਰ ਪੁਰ, ਜੱਥੇਦਾਰ ਸੰਤਾ ਸਿੰਘ ਜੱਬੋਸੁਧਾਰ, ਕਸ਼ਮੀਰ ਸਿੰਘ ਜੱਬੋਸੁਧਾਰ, ਬੀਬੀ ਮਹਿੰਦਰ ਕੌਰ , ਜਗੀਰ ਸਿੰਘ ਕਾਲਰੂ, ਭਜਨ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਸਾਬਕਾ ਸਰਪੰਚ,ਹਰਵਿੰਦਰ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਸਾਬਕਾ ਸਰਪੰਚ, ਗਿਆਨ ਸਿੰਘ ਸਾਬਕਾ ਸਰਪੰਚ,ਸੁਰਿੰਦਰ ਸਿੰਘ ਸਾਬਕਾ ਸਰਪੰਚ, ਗੁਰਭੇਜ ਸਿੰਘ ਲੰਬੜਦਾਰ, ਲਖਵਿੰਦਰ ਸਿੰਘ, ਜੱਥੇਦਾਰ ਮੰਗਲ ਸਿੰਘ ਸੁਖੀਆ ਨੰਗਲ, ਰਜਿੰਦਰ ਸਿੰਘ ਨਸੀਰੇਵਾਲ ਚੇਅਰਮੈਨ, ਬੀਬੀ ਸਿਮਰਨ ਧੀਰ ਸਾਬਕਾ ਕੌਂਸਲਰ, ਡਾਕਟਰ ਲਖਵਿੰਦਰ ਸਿੰਘ ਦੇਸਲ, ਸੁਖਚੈਨ ਸਿੰਘ ਮਨਿਆਲਾ, ਸਤਿੰਦਰ ਸਿੰਘ ਭਨਿਆਲਾ, ਉਂਕਾਰ ਸਿੰਘ, ਗੁਰਦਿਆਲ ਸਿੰਘ ਨਾਨਕਪੁਰ, ਕਰਨਬੀਰ ਸਿੰਘ ਆਹਲੀ ਯੂਥ ਆਗੂ, ਇਮਰਾਨ ਸਿੰਘ ਵਿੱਕੀ, ਬਲਬੀਰ ਸਿੰਘ, ਹਰਜਿੰਦਰ ਸਿੰਘ ਆਰ ਸੀ ਐਫ, ਕੇਵਲ ਸਿੰਘ, ਰੇਸ਼ਮ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਚੈਂਚਰ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਕ੍ਰਿਸ਼ਨ ਅਰੋੜਾ, ਸਰਵਨ ਸਿੰਘ ਚੰਦੀ, ਬਲਵਿੰਦਰ ਸਿੰਘ, ਹਰਮਿੰਦਰ ਜੀਤ ਸਿੰਘ, ਪ੍ਰਿੰਸੀਪਲ ਮੋਹਣ ਸਿੰਘ, ਮਾਸਟਰ ਕੇਵਲ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਜਗੀਰ ਸਿੰਘ, ਬਲਬੀਰ ਸਿੰਘ, ਨਿਰਮਲ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਪਿਆਰਾ ਸਿੰਘ, ਮੰਗਲ ਸਿੰਘ, ਨਰੰਜਣ ਸਿੰਘ ਕੋਠੇ ਵਾਲਾ, ਗੁਰਦਿਆਲ ਸਿੰਘ, ਵਿਰਸਾ ਸਿੰਘ, ਹਰਪ੍ਰੀਤ ਸਿੰਘ ਬਾਜਵਾ, ਅੰਗਰੇਜ ਸਿੰਘ, ਅਵਤਾਰ ਸਿੰਘ, ਜੋਧ ਸਿੰਘ, ਮਹਿੰਦਰ ਸਿੰਘ, ਸੁਖਚੈਨ ਸਿੰਘ, ਜੋਗਿੰਦਰ ਸਿੰਘ, ਨਵਦੀਪ ਸਿੰਘ, ਜਸਪਾਲ ਸਿੰਘ ਬਾਜਵਾ, ਬੀਬੀ ਸੁਖਵਿੰਦਰ ਕੌਰ, ਅਜੀਤ ਸਿੰਘ ਤੋਤੀ, ਜਸਪਾਲ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ, ਪ੍ਰਿੰਸੀਪਲ ਕਰਨੈਲ ਸਿੰਘ, ਬਲਬੀਰ ਸਿੰਘ, ਸੀਤਲ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਜਸਪਾਲ ਸਿੰਘ, ਹਰਵਿੰਦਰ ਸਿੰਘ, ਪਰਗਟ ਸਿੰਘ ਸਤਨਾਮ ਸਿੰਘ ਕਰਨਦੀਪ ਸਿੰਘ ਗੋਲਡੀ, ਅਨੋਖ ਸਿੰਘ, ਰੇਸ਼ਮ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ ਟਾਇਰਾਂ ਵਾਲੇ, ਨਿਸ਼ਾਨ ਸਿੰਘ, ਗੁਰਮੀਤ ਸਿੰਘ, ਪਰਮਰਾਜ ਸਿੰਘ, ਮਾਸਟਰ ਸੁੱਚਾ ਸਿੰਘ, ਮਲਕੀਤ ਸਿੰਘ ਦਰਸ਼ਨ ਸਿੰਘ, ਕਰਮਜੀਤ ਸਿੰਘ ਮਾਸਟਰ ਦਲਬੀਰ ਸਿੰਘ , ਇੰਦਰ ਸਿੰਘ, ਅਮਰਦੀਪ ਸਿੰਘ, ਜੁਗਿੰਦਰ ਸਿੰਘ, ਗੱਜਣ ਸਿੰਘ, ਗੁਰਦੇਵ ਸਿੰਘ, ਅਜੈਬ ਸਿੰਘ ਸਰਵਨ ਸਿੰਘ, ਮੋਹਨ ਸਿੰਘ, ਗਗਨਪ੍ਰੀਤ ਸਿੰਘ ਐਡਵੋਕੇਟ, ਗੌਰਵ ਪੰਡਿਤ, ਗੁਰਜੀਤ ਸਿੰਘ, ਹਰਪਾਲ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ, ਮੁਖਤਿਆਰ ਸਿੰਘ ,ਪ੍ਰਮਿੰਦਰ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ, ਪਾਲ ਜਲਾਲਪੁਰ, ਰਾਜਾ, ਪਰਤਾਪ ਸਿੰਘ, ਜੈਪਾਲ ਸਿੰਘ, ਜੋਗਿੰਦਰ ਸਿੰਘ, ਰੂਬੀ ਆਦਿ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।