ਕੌਮਾਂਤਰੀ ਸੰਸਥਾ ਦੁਆਰਾ ਜ਼ਿਲ੍ਹਾ ਸਿੱਖਿਆ ਦਫ਼ਤਰ ਰਾਹੀਂ ਡਾ. ਦਵਿੰਦਰ ਸੈਫ਼ੀ ਦਾ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 15 ਸਤੰਬਰ 2021 - ਕੌਂਸਲ ਆਫ ਹੈਰੀਟੇਜ਼ ਐਂਡ ਇੰਟਰਨੈਸ਼ਨਲ ਪੀਸ ਮਿਸੀਸਾਗਾ (ਕੈਨੇਡਾ ) ਤਰਫ਼ੋਂ ਫਰੀਦਕੋਟ ਜ਼ਿਲੇ ਦੇ ਪਿੰਡ ਮੋਰਾਂਵਾਲੀ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਦੇ ਰਹੇ ਡਾ.ਦੇਵਿੰਦਰ ਸੈਫ਼ੀ ਦੀ ਵਿਸ਼ੇਸ ਸਨਮਾਨ ਲਈ ਚੋਣ ਕੀਤੀ | ਸੰਸਥਾ ਨੇ ਇਹ ਸਨਮਾਨ ਜ਼ਿਲਾ ਸਿੱਖਿਆ ਦਫ਼ਤਰ ਰਾਹੀਂ ਦੇਣ ਦਾ ਫ਼ੈਸਲਾ ਕੀਤਾ | ਸੰਸਥਾ ਦੇ ਕਨਵੀਨਰ ਡਾ.ਨਾਇਬ ਸਿੰਘ ਮੰਡੇਰ ਨੇ ਫ਼ੋਨ ਰਾਹੀਂ ਦੱਸਿਆ ਕਿ ਇਹ ਸੰਸਥਾ ਲੰਮੇ ਸਮੇਂ ਤੋਂ ਵਿਰਾਸਤ ਸੰਭਾਲ, ਮਾਨਵ ਸੇਵਾ ਅਤੇ ਵਿਸ਼ਵ ਸ਼ਾਂਤੀ ਲਈ ਵਿਸ਼ੇਸ ਕਾਰਜਾਂ ਨੂੰ ਸਮਰਪਿਤ ਹੈ | ਇਹ ਸੰਸਥਾ ਹਰ ਸਾਲ ਪੂਰੇ ਭਾਰਤ 'ੱਚੋਂ ਵਿਸ਼ੇਸ ਅਧਿਆਪਕਾਂ ਦੀ ਇਸ ਸਨਮਾਨ ਲਈ ਚੋਣ ਕਰਦੀ ਹੈ |
ਇਸ ਵਾਰ ਸੰਸਥਾ ਨੇ ਡਾ.ਦੇਵਿੰਦਰ ਸੈਫ਼ੀ ਲੈਕਚਰਾਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਾਂਵਾਲੀ ਦੀ ਆਪਣੀ ਸੁਚੱਜੀ ਡਿਊਟੀ ਦੇ ਨਾਲ-ਨਾਲ ਸਮਾਜ ਸਿੱਖਿਆ, ਸਿਹਤਮੰਦ ਸਾਹਿਤਕਾਰੀ, ਵਿਦਵਤਾ, ਮਾਨਵ ਸੇਵਾ, ਸਾਂਝੀਵਾਲਤਾ ਅਤੇ ਸ਼ਾਂਤੀ ਹਿਤ ਕੀਤੇ ਜਾ ਰਹੇ ਕਾਰਜਾਂ ਨੂੰ ਦੇਖਦਿਆਂ ਸਨਮਾਨ ਲਈ ਚੋਣ ਕੀਤੀ ਗਈ ਹੈ | ਇਸ ਸਬੰਧੀ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ ਵਿਖੇ ਸੰਸਥਾ ਦੁਆਰਾ ਭੇਜਿਆ ਸਨਮਾਨ ਪੱਤਰ ਡਾ.ਦਵਿੰਦਰ ਸੈਫ਼ੀ ਨੂੰ ਦਿੰਦਿਆਂ ਫਰੀਦਕੋਟ ਦੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਸਤਪਾਲ, ਉਪ ਜ਼ਿਲਾ ਸਿੱਖਿਆ ਅਫ਼ਸਰ ਪ੍ਰਦੀਪ ਕੁਮਾਰ ਦਿਓੜਾ ਨੇ ਕਿਹਾ ਕਿ ਇਸ ਸਨਮਾਨ ਨੂੰ ਪੂਰੇ ਅਸੀਂ ਆਪਣੇ ਪੂਰੇ ਜ਼ਿਲੇ ਦਾ ਸਨਮਾਨ ਸਮਝਦੇ ਹਾਂ|
ਇਸ ਸਮੇਂ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਵਿਰਕ, ਜ਼ਿਲਾ ਪ੍ਰਧਾਨ ਅਮਰੀਕ ਸਿੰਘ ਅਤੇ ਉੱਘੇ ਸਮਾਜਸੇਵੀ ਰਜਿੰਦਰ ਦਾਸ ਰਿੰਕੂ ਨੇ ਸੈਫ਼ੀ ਦੀਆਂ ਮਨੁੱਖਤਾ ਪੱਖੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਇਲਾਕੇ ਦਾ ਮਾਣ ਦੱਸਿਆ | ਉੱਘੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਪਿ੍ੰਸੀਪਲ ਵਰਿੰਦਰ ਸਲੋਤਰਾ ਨੇ ਕੋਹਿਪ ਵਿਸ਼ਵ ਸੰਸਥਾ ਦਾ ਅਧਿਆਪਨ ਜਗਤ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਉਚੇਚਾ ਧੰਨਵਾਦ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਾਂਵਾਲੀ ਦੇ ਸਮੂਹ ਸਟਾਫ਼, ਨਗਰ ਪੰਚਾਇਤ ਮੋਰਾਂਵਾਲੀ. ਯੂਥ ਕਲੱਬ ਅਤੇ ਸਤਿਕਾਰ ਕਮੇਟੀ ਮੋਰਾਂਵਾਲੀ ਵੱਲੋਂ ਡਾ.ਸੈਫ਼ੀ ਨੂੰ ਵਧਾਈ ਦਿੰਦਿਆਂ ਕੈਨੇਡਾ ਤੋਂ ਕੋਹਿਪ ਸੰਸਥਾ ਚਲਾ ਰਹੇ ਚੇਅਰਮੈੱਨ ਰੌਸ਼ਨ ਪਾਠਕ. ਪ੍ਰਧਾਨ ਕੁਲਵੰਤ ਕੌਰ ਚੰਨ, ਕਨਵੀਨਰ ਡਾ.ਨਾਇਬ ਸਿੰਘ ਮੰਡੇਰ, ਪੰਜਾਬ ਚੈਪਟਰ ਦੇ ਪ੍ਰਧਾਨ ਡਾ.ਕਮਲਜੀਤ ਸਿੰਘ ਪ੍ਰਤੀ ਧੰਨਵਾਦੀ ਭਾਵ ਪ੍ਰਗਟ ਕੀਤੇ |