ਬਾਬਾ ਫ਼ਰੀਦ ਕਾਲਜ ਦੇ ਹਿੰਦੀ ਲਿਟਰੇਰੀ ਕਲੱਬ ਨੇ ਹਿੰਦੀ ਦਿਵਸ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2021: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਹਿੰਦੀ ਲਿਟਰੇਰੀ ਕਲੱਬ ਦੇ ਇੰਚਾਰਜ ਮੈਡਮ ਨਵਕਿਰਨ ਕੌਰ ਤੇ ਮੈਡਮ ਜਗਸੀਰ ਕੌਰ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਬੀ.ਏ.-ਬੀ.ਐਡ, ਬੀ.ਐਡ.ਤੇ ਐਮ.ਏ. ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਹਿੰਦੀ ਦਿਵਸ ਮਨਾਉਣ ਦੇ ਇਤਿਹਾਸਕ ਪਿਛੋਕੜ ਤੇ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਕਵਿਤਾ ਉਚਾਰਨ ’ਚ ਵਰਿੰਦਰ ਕੁਮਾਰ, ਅਦਿੱਤੀ ਸ਼ਰਮਾ, ਰਸਨਪ੍ਰੀਤ ਕੌਰ, ਅਰਸ਼, ਅਨਮੋਲ, ਜੂਹੀ ਸਿੰਗਲਾ, ਗੁਰਸਿਮਰਨ ਕੌਰ ਨੇ ਭਾਗ ਲਿਆ। ਭਾਸ਼ਣ ’ਚ ਮਹਿਕਪ੍ਰੀਤ, ਅਨੁਪਮਾ, ਹਰਦੀਪ ਸਿੰਘ ਨੇ ਹਿੱਸਾ ਲਿਆ ਅਤੇ ਗੀਤ ਗ਼ਜ਼ਲ ’ਚ ਰਮਨਦੀਪ ਕੌਰ ਤੇ ਕਨਮਰਜੀਤ ਕੌਰ ਨੇ ਭਾਗ ਲਿਆ । ਉਨ੍ਹਾਂ ਦੱਸਿਆ ਹਿੰਦੀ ਭਾਸ਼ਾ ਸਾਡੀ ਰਾਸ਼ਟਰੀ ਭਾਸ਼ਾ ਹੈ ਇਸ ਦਾ ਸਨਮਾਨ ਕਰਨਾ ਸਾਡਾ ਮੁੱਖ ਫ਼ਰਜ਼ ਹੈ ।
ਇਸ ਮੌਕੇ ਬੀ.ਏ.-ਬੀ.ਐਡ.ਦੀਆਂ ਵਿਦਿਆਰਥਣਾਂ ਹੁਸਨਪਰੀਤ ਕੌਰ ਤੇ ਕੁਲਦੀਪ ਕੌਰ ਨੇ ਪੇਸ਼ਕਾਰ ਦੀ ਭੂਮਿਕਾ ਨਿਭਾਈ । ਕਾਲਜ ਦੇ ਡਿਪਟੀ ਡੀਨ ਸਟੂਡੈਂਟ ਵੈੱਲਫੇਅਰ ਗੁਰਪ੍ਰੀਤ ਸਿੰਘ, ਡਿਪਟੀ ਐਚ.ਓ.ਡੀ. ਗੁਰਵਿੰਦਰ ਸਿੰਘ ਅਤੇ ਮੈਡਮ ਰਾਜਵੀਰ ਕੌਰ ਨੇ ਇਸ ਦਿਨ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕਿਹਾ ਕਿ ਹਿੰਦੀ ਭਾਸ਼ਾ ਨੂੰ ਸਮੁੱਚੇ ਰਾਸ਼ਟਰ ਦੀ ਭਾਸ਼ਾ ਹੋਣ ਦਾ ਮਾਣ ਹਾਸਲ ਹੈ । ਇਸ ਲਈ ਸਾਨੂੰ ਦੂਸਰੀਆਂ ਭਾਸ਼ਾਵਾਂ ਦੇ ਨਾਲ-ਨਾਲ ਇਸ ਭਾਸ਼ਾ ਦਾ ਮਾਣ ਸਨਮਾਨ ਵੀ ਕਰਨਾ ਚਾਹੀਦਾ ਹੈ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਹਿੰਦੀ ਸਾਹਿਤ ਨਾਲ ਜੋੜਨ ਦੇ ਨਾਲ-ਨਾਲ ਅਜਿਹੇ ਮਹੱਤਵਪੂਰਨ ਦਿਨਾਂ ਨੂੰ ਮਨਾਉਣ ਦੀ ਸ਼ਲਾਘਾ ਕਰਦਿਆਂ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ।