ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਖਿਲਾਫ ਪਰਚਾ ਦਰਜ
ਦੀਪਕ ਜੈਨ
- ਕੁਝ ਦਿਨ ਪਹਿਲਾਂ ਕਿਸਾਨਾਂ ਦੀ ਸ਼ਿਕਾਇਤ 'ਤੇ ਹੋਈ ਸੀ ਚੈਕਿੰਗ
ਜਗਰਾਓਂ, 15 ਸਤੰਬਰ 2021 - ਕੁਝ ਦਿਨ ਪਹਿਲਾਂ ਸਥਾਨਕ ਡਿਸਪੋਜਲ ਰੋਡ 'ਤੇ ਸਥਿਤ ਬਾਜਵਾ ਕਲੋਨੀ ਵਿਖੇ ਕੀਟਨਾਸ਼ਕ ਦਵਾਈਆਂ ਦੇ ਗੋਦਾਮ ਦੇ ਮਾਲਿਕ 'ਤੇ ਕੁਝ ਕਿਸਾਨਾਂ ਵਲੋਂ ਮਿਆਦ ਲੰਘੀ ਹੋਣ ਵਾਲੀਆਂ ਦਵਾਈਆਂ ਵੇਚਣ ਆਰੋਪ ਲਗਾਇਆ ਗਿਆ ਸੀ ਅਤੇ ਮੌਕੇ 'ਤੇ ਹੀ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੇ ਆਕੇ ਚੈਕਿੰਗ ਕੀਤੀ ਸੀ। ਇਸ ਗੋਦਾਮ ਦੇ ਮਾਲਕ ਖਿਲਾਫ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਏਐਸਆਈ ਬਲਵੀਰ ਚੰਦ ਨੇ ਦਸਿਆ ਕਿ ਪੁਲਿਸ ਕੋਲ ਖੇਤੀਬਾੜੀ ਵਿਕਾਸ ਅਫਸਰ ਜਸਵੰਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਕਿਸਾਨ ਹਰਪ੍ਰੀਤ ਸਿੰਘ ਵਾਸੀ ਕਾਉਂਕੇ ਕਲਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਵਿਕਾਸ ਕਪੂਰ ਪੁੱਤਰ ਸੁਭਾਸ਼ ਕਪੂਰ ਵਾਸੀ ਜਗਰਾਓਂ ਜਿਸਦੀ ਕਿ ਪੁਰਾਣੀ ਦਾਣਾ ਮੰਡੀ ਵਿਖੇ ਯੂਨਾਇਟੇਡ ਪੇਸਤਿਸਾਇਡ ਐਂਡ ਫਰਟੀਲਾਇਜਰ ਦੀ ਦੁਕਾਨ ਹੈ ਅਤੇ ਦਸਿਆ ਕਿ ਇਹ ਵਿਅਕਤੀ ਮਿਆਦ ਲੰਘ ਚੁੱਕੀਆਂ ਕੀਟਨਾਸ਼ਕ ਦਵਾਈਆਂ ਵੇਚਦਾ ਹੈ। ਜਸਵੰਤ ਸਿੰਘ ਵਲੋਂ ਵਿਭਾਗ ਦੀ ਟੀਮ ਲੈਕੇ ਵਿਕਾਸ ਦੇ ਅਣਅਧਿਕਾਰਤ ਗੋਦਾਮ ਵਿਚ ਜਾਕੇ ਚੈਕਿੰਗ ਕੀਤੀ ਗਈ ਤਾਂ ਪਾਇਆ ਕਿ ਇਹ ਦਵਾਈਆਂ ਦੀ ਮਿਆਦ ਲੰਘ ਚੁੱਕੀ ਸੀ ਅਤੇ ਕਿਸਾਨਾਂ ਨੂੰ ਵੇਚਕੇ ਓਨਾ ਨਾਲੋਂ ਠਗੀ ਮਾਰੀ ਜਾ ਰਹੀ ਸੀ। ਪੁਲਿਸ ਵਲੋਂ ਵਿਕਾਸ ਕਪੂਰ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।