ਜਸਟਿਨ ਟਰੂਡੋ ਵੱਲੋਂ ਬਰੈਂਪਟਨ 'ਚ ਵੱਡੀ ਰੈਲੀ, ਸਾਬਕਾ ਪ੍ਰਧਾਨ ਮੰਤਰੀ ਜਾਨ ਕਰੈਚੀਅਨ ਵੀ ਹਾਜ਼ਰ ਹੋਏ
ਬਲਜਿੰਦਰ ਸੇਖਾ
ਬਰੈਂਪਟਨ, 15 ਸਤੰਬਰ 2021 - ਲਿਬਰਲ ਉਮੀਦਵਾਰਾਂ ਦੇ ਹੱਕ ਵਿਚ ਬਰੈਂਪਟਨ ਵਿੱਚ ਬੀਤੀ ਰਾਤ ਸ਼ਪਰੇਜਾਂ ਬੈਂਕਟ ਹਾਲ ਵਿੱਚ ਜਸ਼ਟਿਨ ਟਰੂਡੋ ਨੇ ਵੱਡੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਜਿਸ ਨਾਲ ਬਰੈਂਪਟਨ ਦੇ ਲਿਬਰਲ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਮਿਲਿਆ। ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਜਸਟਿਨ ਟਰੂਡੋ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਬੀਤੀ ਸ਼ਾਮ ਬਰੈਂਪਟਨ ਪੁੱਜੇ ਤੇ ਉਹਨਾਂ ਸਾਬਕਾ ਪ੍ਰਧਾਨ ਮੰਤਰੀ ਜਾਨ ਕਰੈਚੀਅਨ ਨਾਲ ਸਥਾਨਕ ਲਿਬਰਲ ਉਮੀਦਵਾਰਾਂ ਨਾਲ ਮੰਚ ਉਪਰ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਨੇਡਾ ਵਿੱਚ ਕੇਵਲ ਲਿਬਰਲ ਪਾਰਟੀ ਕੋਲ ਹੀ ਦੇਸ ਨੂੰ ਕੋਵਿਡ ਮਹਾਂਮਾਰੀ ਚੋ ਕੱਢਣ ਅਤੇ ਮਜਬੂਤ ਆਰਥਿਕਤਾ ਲਈ ਠੋਸ ਪ੍ਰੋਗਰਾਮ ਹੈ।
ਲਿਬਰਲ ਪਾਰਟੀ ਨੇ ਹੀ ਆਪਣੇ ਲੋਕਾਂ ਦੀ ਔਖੇ ਸਮੇਂ ਵਿਚ ਸਹਾਇਤਾ ਅਤੇ ਉਹਨਾਂ ਤੇ ਕਾਰੋਬਾਰਾਂ ਦੀ ਰਾਖੀ ਕੀਤੀ ਇਸ ਮੌਕੇ ਰੂਬੀ ਸਹੋਤਾ ,ਕਮਲ ਖੈਰਾ ,ਸੋਨੀਆਂ ਸਿੱਧੂ ,ਮਨਿੰਦਰ ਸਿੱਧੂ ਆਦਿ ਲਿਬਰਲ ਉਮੀਦਵਾਰ ਹਾਜਿਰ ਸਨ ।ਯਾਦ ਰਹੇ ਕੈਨੇਡਾ ਵਿੱਚ ਇਸ ਵੇਲੇ ਫੈਡਰਲ ਚੋਣਾ ਦਾ ਦੌਰ ਆਖਰੀ ਹਫ਼ਤੇ ਵਿੱਚ ਹੈ ।ਇਸ ਵਾਰ ਦੀ ਅਡਵਾਂਸ ਵੋਟਿੰਗ ਵਿੱਚ 5.8 ਮਿਲੀਅਨ ਲੋਕਾਂ ਨੇ ਵੋਟਿੰਗ ਕੀਤੀ ਹੈ ਤੇ ਜੇ 2019 ਦੀਆਂ ਚੋਣਾਂ ਮੁਕਾਬਲੇ ਇਹ ਲਗਭਗ 1 ਮਿਲੀਅਨ ਜਿਆਦਾ ਹੈ, ਉਸ ਵੇਲੇ 4.9 ਮਿਲੀਅਨ ਕੈਨੇਡਾ ਵਾਸੀਆਂ ਨੇ ਵੋਟਾਂ ਪਾਈਆਂ ਸਨ। ਚੋਣਾ ਦਾ ਵੋਟਿੰਗ ਲਈ ਆਖਰੀ ਦਿਨ 20 ਸਤੰਬਰ ਹੈ।