ਸਿੱਖਿਆ ਵਿਭਾਗ ਦੀ ਹਿੰਦੀ ਟੀਮ ਨੇ ਹਿੰਦੀ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 15 ਸਤੰਬਰ -ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹਿੰਦੀ ਦਿਵਸ ਦੇ ਸ਼ੁੱਭ ਅਵਸਰ ਤੇ ਫ਼ਰੀਦਕੋਟ ਦੀ ਹਿੰਦੀ ਟੀਮ ਅਤੇ ਕਰਮਸ਼ੀਲ ਹਿੰਦੀ ਵਿਕਾਸ ਮੰਚ ਕੋਟਕਪੂਰਾ ਵੱਲੋਂ ਸਾਂਝੇ ਰੂਪ 'ਚ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਸੱਤਪਾਲ ਦੀ ਯੋਗ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਇਲਾਕੇ ਦੇ ਉੱਘੇ ਵਿਦਵਾਨ ਡਾ.ਨਿਰਮਲ ਕੌਸ਼ਿਕ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ | ਇਸ ਮੌਕੇ ਹਿੰਦੀ ਵਿਸ਼ੇ ਦਾ ਭਵਿੱਖ, ਵਿਸ਼ੇ ਤੇ ਇੱਕ ਸੈਮੀਨਾਰ ਕੀਤਾ ਗਿਆ | ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਸੱਤਪਾਲ ਨੇ ਸਮੂਹ ਹਿੰਦੀ ਟੀਮ ਦੇ ਮੈਂਬਰਾਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਭਾਸ਼ਾ ਦੇ ਮਹੱਤਵ ਤੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ।
ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਗੁਰਪ੍ਰੀਤ ਸਿੰਘ,ਜ਼ਿਲਾ ਮੈਂਟਰ ਪੰਜਾਬੀ ਨੇ ਦੱਸਿਆ ਕਿ ਪੰਜਾਬੀ ਅਤੇ ਹਿੰਦੀ ਭਾਸ਼ਾ 'ਚ ਬਹੁਤ ਸਾਰੀ ਇਕਸਾਰਤਾ ਵੀ ਹੈ | ਇਸ ਮੌਕੇ ਹਿੰਦੀ ਦੇ ਜ਼ਿਲਾ ਮੈਂਟਰ ਅਤੇ ਕਰਮਸ਼ੀਲ ਹਿੰਦੀ ਵਿਕਾਸ ਮੰਚ ਦੇ ਪ੍ਰਧਾਨ ਡਾ.ਰਵਿੰਦਰ ਕੁਮਾਰ ਨੇ ਬੱਚਿਆਂ ਨੂੰ ਹਿੰਦੀ ਭਾਸ਼ਾ ਦੀਆਂ ਕਿਤਾਬਾਂ ਪੜਨ ਵਾਸਤੇ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਸਾਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਹਿੰਦੀ ਭਾਸ਼ਾ ਦਾ ਵੀ ਵੱਧ ਤੋਂ ਗਿਆਨ ਪ੍ਰਾਪਤ ਸਬੰਧੀ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਅਧਿਆਪਕ ਨੂੰ ਵੱਧ ਤੋਂ ਵੱਧ ਭਾਸ਼ਵਾਂ ਦਾ ਗਿਆਨ ਜ਼ਰੂਰੀ ਹੈ | ਇਸ ਮੌਕੇ ਮੁੱਖ ਮਹਿਮਾਨ ਡਾ.ਨਿਰਮਲ ਕੌਸ਼ਿਕ ਨੇ ਬੱਚਿਆਂ ਨੂੰ ਹਿੰਦੀ ਭਾਸ਼ਾ ਨੂੰ ਸੌਖਾਲੇ ਢੰਗ ਨਾਲ ਸਮਝਣ ਵਾਸਤੇ ਵਿਚਾਰ ਪੇਸ਼ ਕਰਦਿਆਂ ਹਾਜ਼ਰ ਹਸਤੀਆਂ ਨੂੰ ਆਪਣੀ ਹਿੰਦੀ ਵਿਸ਼ੇ ਦੀ ਇੱਕ-ਇੱਕ ਕਿਤਾਬ ਭੇਟ ਕੀਤੀ | ਇਸ ਮੌਕੇ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਅੰਜਨਾ ਕੌਸ਼ਲ, ਜ਼ਿਲਾ ਮੈਂਟਰ ਸਾਇੰਸ ਬਿਹਾਰੀ ਲਾਲ, ਰਿਸ਼ਮਾ ਬਾਂਸਲ, ਸ਼ਮਿੰਦਰ ਸਿੰਘ ਮਾਨ, ਦਵਿੰਦਰ ਕੁਮਾਰ, ਵਿੱਕੀ ਸਿੰਘ, ਬਸੰਤ ਕੁਮਾਰ, ਅਸੀਮ ਕੁਮਾਰ, ਮਧੂ ਗਰਗ, ਰਜਨੀ ਬਾਲਾ ਵੀ ਹਾਜ਼ਰ ਸਨ |