ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 16 ਸਤੰਬਰ 2021-ਅੱਜ ਡੇਰਾ ਸਮਾਧਾਂ ਵਿਖੇ ਬਾਬਾ ਸ਼੍ਰੀ ਚੰਦ ਜੀ ਦਾ 527ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਡੇਰੇ ਦੇ ਮਹੰਤ ਬਲਦੇਵ ਦਾਸ ਨੇ ਮਹਾਨ ਤਪੱਸਵੀ, ਤਿਆਗ ਦੀ ਮੂਰਤ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਤੇ ਵਿਸਥਾਰ ਨਾਲ ਚਾਨਣਾ ਪਾਇਆ | ਉਨ੍ਹਾਂ ਕਿਹਾ ਸਾਨੂੰ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ | ਇਸ ਮੌਕੇ ਮਾਤਰਾ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਦਾਸ ਰਿੰਕੂ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ | ਇਸ ਸਮੇਂ ਵੈੱਦ ਜਗਦੀਸ਼ ਦਾਸ, ਤਜਿੰਦਰ ਦਾਸ, ਪੁਨੀਤ ਕੁਮਾਰ ਮਹੰਤ ਮੱਘਰ ਦਾਸ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ ਸੱਚਦੇਵਾ, ਸਤਨਾਮ ਸਿੰਘ, ਹਨੀ ਧਾਲੀਵਾਲ, ਗੋਰਾ ਮਚਾਕੀ, ਮਦਨ ਗੋਪਾਲ, ਜਗਜੀਤ ਸਿੰਘ, ਡਾ.ਡੀ.ਕੇ, ਹਨੀ ਬਰਾੜ, ਇਕਬਾਲ ਸਿੰਘ ਅਤੇ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ