ਪਿੰਡ ਧਰੇੜੀ ਜੱਟਾਂ `ਚ ਪੋਸ਼ਣ ਮਾਂਹ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ
ਕੁਲਵਿੰਦਰ ਸਿੰਘ ਬੱਬੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ/ਬਹਾਦਰਗੜ੍ਹ 16 ਸਤੰਬਰ 2021- ਪਿੰਡ ਧਰੇੜੀ ਜੱਟਾਂ ਵਿਖੇ ਸਿਵਲ ਸਰਜਨ ਪਟਿਆਲਾ ਡਾ: ਪ੍ਰਿੰਸ ਸੋਢੀ ਦੇ ਦਿਸ਼ਾ-ਨਿਰਦੇਸ਼ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜਨਾ ਸ਼ਰਮਾ ਦੀ ਅਗਵਾਈ ਵਿੱਚ ਪੋਸ਼ਣ ਮਾਂਹ ਅਭਿਆਨ ਤਹਿਤ ਗਤੀਵਿਧੀਆਂ ਕਰਕੇ ਲੋਕਾਂ ਨੂੰ ਪੋਸ਼ਟਿਕ ਖੁਰਾਕ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਨੇੜਲੇ ਪਿੰਡ ਧਰੇੜੀ ਜੱਟਾਂ ਵਿਖੇ ਲਗਾਏ ਕੈਂਪ ਦੌਰਾਨ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਕਿਸ਼ੋਰੀਆਂ ਨੂੰ ਰਾਸ਼ਟਰੀ ਪੋਸ਼ਣ ਮਾਹ ਤਹਿਤ ਸਾਫ-ਸੁਥਰਾ ਭੋਜਨ, ਹਰੀਆਂ ਪੱਤੇਦਾਰ ਸਬਜੀਆਂ, ਲੋਹ ਤੱਤਾਂ ਨਾਲ ਭਰਪੂਰ ਫਲ-ਫਰੂਟ, ਦੁੱਧ, ਸੋਇਆਬੀਨ, ਅੰਡਿਆਂ ਸਣੇ ਸੰਤੁਲਿਤ ਖੁਰਾਕ ਖਾਣ ਉਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ, ਕਿਸ਼ੋਰ ਅਵਸਥਾ ਵਾਲੇ ਲੜਕੇ-ਲੜਕੀਆਂ, ਨਵ-ਜਨਮੇ ਬੱਚਿਆਂ ਸਣੇ ਹਰੇਕ ਉਮਰ ਦੇ ਲੋਕਾਂ ਵਿੱਚ ਅਨੀਮੀਆਂ ਦੀ ਰੋਕਥਾਮ ਨੂੰ ਦੂਰ ਕਰਨ ਦੇ ਲਈ ਪੋਸ਼ਟਿਕ ਖੁਰਾਕ, ਡਾਇਰੀਆਂ ਤੋਂ ਬਚਾਅ, ਪੂਰਨ ਟੀਕਾਕਰਨ, ਬੱਚਿਆਂ ਅਤੇ ਔਰਤਾਂ ਨੂੰ ਅਨੀਮੀਆ ਮੁਕਤ, ਹੱਥ ਧੋਣ ਦੀ ਵਿਧੀ ਸਬੰਧੀ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ, ਪੋਸ਼ਟਿਕ ਅਹਾਰ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ।
ਇਸ ਮੌਕੇ ਏ.ਐਨ.ਐਮ ਰਮਨਦੀਪ ਕੌਰ ਵੱਲੋਂ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਇਸ ਤਰ੍ਹਾਂ ਮਲਟੀਪਰਪਜ਼ ਹੈਲਥ ਵਰਕਰ ਦੀਪ ਸਿੰਘ ਵੱਲੋਂ ਡੇਂਗੂ ਤੇ ਚਿਕਨਗੁਨੀਆਂ ਬਿਮਾਰੀ ਫੈਲਾਉਣ ਵਾਲੇ ਮੱਛਰਾਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਇਸ ਦੌਰਾਨ ਆਸ਼ਾ ਵਰਕਰਾਂ ਤੇ ਪਿੰਡ ਵਾਸੀ ਹਾਜ਼ਰ ਸਨ।
।