ਸੀਸੀਈ ਵੱਲੋਂ ਸੰਯੁਕਤ ਬੀਐਡ ਦਾਖ਼ਲਾ ਪ੍ਰਕਿਰਿਆ ਸ਼ੁਰੂ
ਹਰਜਿੰਦਰ ਸਿੰਘ ਭੱਟੀ
- ਆਨਲਾਈਨ ਰਜਿਸਟ੍ਰੇਸ਼ਨ ਲਈ ਹੈਲਪ ਡੈਸਕ ਕੀਤਾ ਸਥਾਪਤ
ਚੰਡੀਗੜ੍ਹ, 16 ਸਤੰਬਰ 2021 - ਅਕਾਦਮਿਕ ਸੈਸ਼ਨ-2021 ਦੀ ਵਧੀਆ ਸ਼ੁਰੂਆਤ ਕਰਦਿਆਂ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ (ਸੀਸੀਈ) ਲਾਂਡਰਾ ਵੱਲੋਂ ਬੀਐੱਡ ਦੇ ਦਾਖ਼ਲੇ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।ਜਿਵੇਂ ਕਿ ਇਸ ਸਾਲ ਬੀਐੱਡ ਦੀ ਦਾਖ਼ਲਾ ਪ੍ਰਕਿਰਿਆ ਆਨਲਾਈਨ ਤਰੀਕੇ ਨਾਲ ਕਰਵਾਈ ਜਾ ਰਹੀ ਹੈ ਤਾਂ ਅਜਿਹੇ ਵਿੱਚ ਸੀਸੀਈ ਵੱਲੋਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਮੁਫ਼ਤ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ।
ਇਹ ਹੈਲਪ ਡੈਸਕ ਵਿਦਿਆਰਥੀਆਂ ਨੂੰ ਸੰਯੁਕਤ ਬੀਐੱਡ ਐਡਮੀਸ਼ਨਜ਼ (ਪੰਜਾਬ) ਅਤੇ ਬੀਐੱਡ (ਜਨਰਲ) ਚੰਡੀਗੜ੍ਹ-2021 ਲਈ ਆਪਣੇ ਆਪ ਨੂੰ ਰਜਿਸਟਰ ਕਰਾਉਣ ਵਿੱਚ ਸਹਾਇਕ ਹੋਵੇਗਾ ਅਤੇ ਰਜਿਸਟ੍ਰੇਸ਼ਨ ਪ੍ਰਕਿਿਰਆ ਪੂਰੀ ਕਰਨ ਸਮੇਂ ਜੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਇਹ ਉਪਰਾਲਾ ਉਨ੍ਹਾਂ ਲਈ ਮਦਦਗਾਰ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਹੈਲਪ ਡੈਸਕ ਇਹ ਵੀ ਸੁਨਿਸਚਿਤ ਕਰੇਗਾ ਕਿ ਕੋਈ ਵੀ ਵਿਿਦਆਰਥੀ ਕਿਸੇ ਵੀ ਤਕਨੀਕੀ ਜਾਂ ਇੰਟਰਨੈੱਟ ਦੀ ਸਮੱਸਿਆ ਕਾਰਨ ਦਾਖ਼ਲਾ ਲੈਣ ਦਾ ਮੌਕਾ ਨਾ ਗੁਆਏ।