ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵੱਲੋਂ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ
- ਡਾ ਗੁਰਦਿੱਤ ਸਿੰਘ ਔਲਖ (ਮੁਕਤਸਰ) ਬਣੇ ਨਵੇਂ ਸੂਬਾ ਪ੍ਰਧਾਨ
- ਡਾ ਸਰਬਦੀਪ ਸਿੰਘ ਅਤੇ ਡਾ ਨਰੇਸ਼ ਮੰਗਲਾ ਬਣੇ ਨਵੇਂ ਸੂਬਾ ਜਨਰਲ ਸਕੱਤਰ
ਐਸ.ਏ.ਐਸ ਨਗਰ, 16 ਅਤੰਬੇਰ 2021 - ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ ਸੂਬੇ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਸਕੱਤਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ । ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾ ਸਰਬਜੀਤ ਸਿੰਘ ਰੰਧਾਵਾ ਵੱਲੋਂ ਕੁਝ ਘਰੇਲੂ ਕਾਰਨਾਂ ਕਰਕੇ ਜਥੇਬੰਦੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਪੰਜਾਬ ਸਟੇਟ ਬਾਡੀ ਨੂੰ ਨਵਾਂ ਸੂਬਾ ਪ੍ਰਧਾਨ ਅਤੇ ਨਵੀਂ ਟੀਮ ਦੀ ਚੋਣ ਕਰਨ ਲਈ ਕਿਹਾ ਗਿਆ।
ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਦੀ ਸਟੇਟ ਬਾਡੀ ਨੇ ਸਰਬਸੰਮਤੀ ਨਾਲ ਡਾ ਗੁਰਦਿੱਤ ਸਿੰਘ ਔਲਖ ਨੂੰ ਨਵਾਂ ਸੂਬਾ ਪ੍ਰਧਾਨ ਚੁਣਿਆ ਅਤੇ ਡਾ ਸਰਬਜੀਤ ਸਿੰਘ ਰੰਧਾਵਾ ਨੂੰ ਜਥੇਬੰਦੀ ਦੇ ਮੁੱਖ ਸਲਾਹਕਾਰ ਵਜੋਂ ਸੇਵਾਵਾਂ ਦੇਣ ਦੀ ਬੇਨਤੀ ਕੀਤੀ ਗਈ । ਜਥੇਬੰਦੀ ਦੀ ਨਵੀਂ ਚੁਣੀ ਟੀਮ ਵਿੱਚ ਡਾ ਦਰਸ਼ਨ ਖੇੜੀ ਨੂੰ ਸਕੱਤਰ ਜਨਰਲ, ਡਾ ਹਰਿੰਦਰ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਡਾ ਸਰਬਦੀਪ ਸਿੰਘ ਨੂੰ ਜਨਰਲ ਸਕੱਤਰ, ਡਾ ਨਰੇਸ਼ ਮੰਗਲਾ ਨੂੰ ਜਨਰਲ ਸਕੱਤਰ ਅਤੇ ਡਾ ਸੂਰਜ ਭਾਨ ਫਾਇਨੈਂਸ ਸਕੱਤਰ ਦੇ ਅਹੁਦਿਆਂ ਤੇ ਸਰਬਸੰਮਤੀ ਨਾਲ ਚੋਣ ਕੀਤੀ ਗਈ । ਇਸ ਦੇ ਨਾਲ ਹੀ ਡਾ ਜਗਸੀਰ ਸਿੰਘ ਅਤੇ ਡਾ ਰਵੀ ਕਾਂਤ ਨੂੰ ਜਥੇਬੰਦੀ ਦੇ ਸਲਾਹਕਾਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ ।
ਇਸ ਮੌਕੇ ਤੇ ਸਟੇਟ ਬਾਡੀ ਦੇ ਅਹੁਦੇਦਾਰਾਂ ਵੱਲੋਂ ਜਥੇਬੰਦੀ ਦੇ ਪਹਿਲੇ ਪ੍ਰਧਾਨ ਡਾ ਸਰਬਜੀਤ ਸਿੰਘ ਰੰਧਾਵਾ ਦਾ ਸਨਮਾਨ ਕੀਤਾ ਗਿਆ ਅਤੇ ਪਿਛਲੇ ਸਮੇਂ ਵਿੱਚ ਉਨ੍ਹਾਂ ਵੱਲੋਂ ਵੈਟਰਨਰੀ ਡਾਕਟਰਾਂ ਅਤੇ ਵੈਟਰਨਰੀ ਪ੍ਰੋਫ਼ੈਸ਼ਨ ਲਈ ਕੀਤੇ ਗਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਨਵੇਂ ਚੁਣੇ ਗਏ ਪ੍ਰਧਾਨ ਡਾ ਗੁਰਦਿੱਤ ਸਿੰਘ ਔਲਖ ਨੇ ਜਥੇਬੰਦੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਥੇਬੰਦੀ ਦੇ ਰਹਿੰਦੇ ਕੰਮ ਪਹਿਲਾਂ ਦੀ ਤਰ੍ਹਾਂ ਹੀ ਤੇ ਜਾਰੀ ਰਹਿਣਗੇ ਅਤੇ ਵਿਸ਼ਵਾਸ ਦਿਵਾਇਆ ਕਿ ਨਵੀਂ ਟੀਮ ਵੱਲੋਂ ਵੈਟਰਨਰੀ ਪ੍ਰੋਫ਼ੈਸ਼ਨ ਲਈ ਕੀਤੇ ਜਾ ਰਹੇ ਕੰਮਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਚੁਣੀ ਗਈ ਟੀਮ ਦੇ ਮੈਂਬਰਾਂ ਡਾ ਸਰਬਦੀਪ ਸਿੰਘ ਜਨਰਲ ਸਕੱਤਰ ਅਤੇ ਡਾ ਹਰਿੰਦਰ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਵਲੋਂ ਵੀ ਜਥੇਬੰਦੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਗਿਆ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ ਪਰਮਦੀਪ ਸਿੰਘ ਵਾਲੀਆ, ਡਾ ਰਾਮਪਾਲ ਮਿੱਤਲ, ਡਾ ਕ੍ਰਿਸ਼ਨ ਕੁਮਾਰ, ਡਾ ਕਰਮਜੀਤ ਸਿੰਘ ਬਰਨਾਲਾ, ਡਾ ਭੂਪੇਸ਼ ਕੁਮਾਰ ਪਟਿਆਲਾ, ਡਾ ਹਰਬੰਸ ਸਿੰਘ ਭਿੰਡਰ ਸੰਗਰੂਰ, ਡਾ ਚਤਿੰਦਰ ਸਿੰਘ ਰਾਏ ਲੁਧਿਆਣਾ, ਡਾ ਨਵਦੀਪ ਸ਼ਰਮਾ, ਡਾ ਤਰਲੋਚਨ ਸਿੰਘ ਫਤਹਿਗੜ੍ਹ ਸਾਹਿਬ, ਡਾ ਵਿਜੇ ਗਾਂਧੀ ਡਾ ਕੁਲਦੀਪ ਅਟਵਾਲ ਨਵਾਂਸ਼ਹਿਰ, ਡਾ ਰੰਧਾਵਾ ਡਾ ਆਰ.ਪੀ ਸਿੰਘ ਕਪੂਰਥਲਾ, ਡਾ ਹਰਮਨਿੰਦਰ ਸਿੰਘ ਡਾ ਅਨਿਲ ਕਪੂਰ ਜਲੰਧਰ, ਡਾ ਜਸਵਿੰਦਰ ਗਰਗ ਫ਼ਰੀਦਕੋਟ, ਡਾ ਵਨੀਤ ਜੋਸ਼ੀ ਮੁਕਤਸਰ, ਡਾ ਬੀਰਿੰਦਰਪਾਲ ਸਿੰਘ ਮੋਗਾ,ਡਾ ਨਵਜੀਤ ਸਿੰਘ ਡਾ ਚਰਨਜੀਤ ਸਿੰਘ ਗੁਰਦਾਸਪੁਰ, ਡਾ ਸੁੱਖ ਹਰਮਨ ਸਿੰਘ ਬਰਨਾਲਾ ਆਦਿ ਹਾਜ਼ਰ ਸਨ।