ਧਾਰਮਿਕ ਸਮਾਗਮ ਸਾਡੀ ਅਮੀਰ ਸੰਸਕਰਿਤੀ ਦੀ ਪਹਿਚਾਣ ਹਨ-ਰਾਣਾ ਕੇ ਪੀ ਸਿੰਘ
ਹਰੀਸ਼ ਕਾਲੜਾ
- ਸ਼ਾਬਾ ਜਮਨਦਾਸ ਦੀ ਕੁਟੀਆਂ ਦੇ ਲੰਗਰ ਲਈ 10 ਲੱਖ ਦੇਣ ਦਾ ਕੀਤਾ ਐਲਾਨ
ਨੰਗਲ 16 ਸਤੰਬਰ 2021:ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਨੰਗਲ ਨੇੜਲੇ ਵੱਖ ਵੱਖ ਧਾਰਮਿਕ ਸਥਾਨਾ ਤੇ ਜਾ ਕੇ ਸੰਗਰਾਦ ਮੋਕੇ ਅਯੋਜਿਤ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਤੇ ਪਵਿੱਤਰ ਧਾਰਮਿਕ ਸਥਾਨਾ ਤੇ ਨਤਮਸਤਕ ਹੋ ਕੇ ਮਹਾਂਪੁਰਸ਼ਾ ਦਾ ਆਸ਼ੀਰਵਾਦ ਪਰਪਤ ਕੀਤਾ।
ਰਾਣਾ ਕੇ ਪੀ ਸਿੰਘ ਨੇ ਇਸ ਮੋਕੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਅਮੀਰ ਸੰਸਕਰਿਤੀ ਦੀ ਪਹਿਚਾਣ ਹਨ।ਧਾਰਮਿਕ ਸਮਾਗਮਾਂ ਵਿੱਚ ਨੋਜਵਾਨਾਂ ਬੱਚੇ ਅਤੇ ਬੱਚੀਆਂ ਦੀ ਵੱਡੀ ਗਿਣਤੀ ਵਿੱਚ ਹੋ ਰਹੀ ਸ਼ਮੂਲੀਅਤ ਸਾਡੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਅਸੀਂ ਆਪਣੇ ਤਿਉਹਾਰ ਅਤੇ ਪਰਵ ਬਹੁਤ ਹੀ ਉਤਸ਼ਾਹ ਨਾਲ ਮਨਾਉਦੇ ਹਾਂ। ਸਾਡੀ ਅਮੀਰ ਵਿਰਾਸਤ ਵਿੱਚ ਇਸ ਤਰ੍ਹਾਂ ਦੇ ਤਿਉਹਾਰ ਮਨਾਉਣੇ ਮੁੱਢ ਤੋਂ ਹੀ ਜਾਰੀ ਹਨ।
ਇਸ ਦੋਰ ਵਿੱਚ ਜਿਹੜੀਆਂ ਸੰਸਥਾਵਾਂ, ਧਾਰਮਿਕ ਸੰਗਠਨ ਅਤੇ ਇਹਨਾਂ ਦੇ ਪਰਬੰਧਕ ਅਜਿਹੇ ਸਮਾਗਮਾਂ ਦੇ ਅਯੋਜਨ ਕਰ ਰਹੇ ਹਨ ਉਹ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਆਮ ਲੋਕਾਂ ਨੂੰ ਆਪਣੀ ਰੋਜਾਨਾ ਦੀ ਰੂਝੇਵੇ ਭਰੀ ਜਿੰਦਗੀ ਵਿੱਚੋ ਧਾਰਮਿਕ ਕਾਰਜਾਂ ਲਈ ਸਮਾਂ ਦੇਣ ਦਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਬਾਬਾ ਜਮਨਦਾਸ ਜੀ ਦੀ ਕੁਟੀਆਂ ਵਿੱਚ ਸੰਗਰਾਦ ਮੋਕੇ ਜੁਟੀਆਂ ਸੰਗਤਾਂ ਦਾ ਇਕੱਠ ਅਤੇ ਸ਼ਰਧਾਲੂਆਂ ਵਿੱਚ ਸ਼ਰਧਾ ਦੀ ਭਾਵਨਾ ਬੇਹੱਦ ਸ਼ਲਾਘਾਯੋਗ ਹੈ। ਉਹਨਾਂ ਲੰਗਰ ਹਾਲ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਉਪਰੰਤ ਸਪੀਕਰ ਰਾਣਾ ਕੇ ਪੀ ਸਿੰਘ ਅਜੋਲੀ ਮੋੜ ਵਿਖੇ ਅਯੋਜਿਤ ਭੰਭਾਰ ਵਿਚ ਵੀ ਸ਼ਿਰਕਤ ਕੀਤੀ।
ਇਸ ਮੋਕੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਜਿਲਾ ਪ੍ਰੀਸ਼ਦ ਚੇਅਰਪਰਸਨ ਕਰਿਸ਼ਨਾ ਦੇਵੀ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜ਼ੋ਼ਸੀ,ਬਲਾਕ ਸੰਮਤੀ ਚੇਅਰਮੈਨ ਰਕੇਸ ਚੋਧਰੀ, ਕਮਲ ਬੈਂਸ, ਪਿਆਰਾ ਸਿੰਘ ਜ਼ਸਵਾਲ ਪਰਧਾਨ ਟਰੱਕ ਯੂਨੀਅਨ, ਚੰਨਣ ਸਿੰਘ ਪੰਮੂ ਮੈਂਬਰ ਬਲਾਕ ਸੰਮਤੀ, ਨਿਰਮਲਾ ਦੇਵੀ ਮੈਂਬਰ ਬਲਾਕ ਸੰਮਤੀ, ਬਰਿਜ ਮੋਹਨ ਸਰਪੰਚ ਬਰ੍ਹਮਪੁਰ, ਰਵੀ ਕੁਮਾਰ ਸਰਪੰਚ ਅਜੋਲੀ, ਆਲ ਖਾਨ ਸਰਪੰਚ ਰਾਏ ਪੁਰ ਅਤੇ ਪੰਤਵੱਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।