ਇਲਾਜ ਦੇ ਨਾਲ-ਨਾਲ ਰੋਗੀ ਦੀ ਸੁਰੱਖਿਆ ਸਾਡਾ ਫਰਜ਼ - ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ
- ਡਲਿਵਰੀ ਤੋਂ ਪਹਿਲਾਂ ਘੱਟ ਤੋਂ ਘੱਟ ਚਾਰ ਚੈੱਕਅਪ ਜ਼ਰੂਰੀ — ਡਾ. ਜਸਵਿੰਦਰ ਕੁਮਾਰੀ
ਸੁਲਤਾਨਪੁਰ ਲੋਧੀ 16 ਸਤੰਬਰ 2021 - ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਪੀ.ਐਚ.ਸੀ ਢਿੱਲਵਾਂ ਦੀ ਯੋਗ ਅਗਵਾਈ ਹੇਠ 11 ਤੋਂ 17 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਐਸ.ਐਮ.ਓ ਡਾ. ਜਸਵਿੰਦਰ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਕਿਸੇ ਸਰੀਰਿਕ ਬਿਮਾਰੀ ਤੋਂ ਬਚਾਅ ਸਕਦੇ ਹਾਂ ਅਤੇ ਕਿਵੇਂ ਚੰਗੀ ਪੌਸ਼ਟਿਕ ਖੁਰਾਕ *ਤੇ ਸਰੀਰਿਕ ਕਸਰਤ ਨਾਲ ਛੋਟੀਆਂ — ਮੋਟੀਆਂ ਬਿਮਾਰੀਆਂ ਤੋਂ ਬਿਨਾਂ ਦਵਾਈ ਦੇ ਸੇਵਨ ਨਾਲ ਨਿਜਾਤ ਪਾ ਤੰਦਰੁਸਤ ਰਿਹਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਦੇ “ਰੋਗੀ ਸੁਰੱਖਿਆ ਸਪਤਾਹ” ਦਾ ਮੁੱਖ ਮੰਤਵ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਕਰਨਾ ਹੈ। ਐਸ.ਐਮ.ਓ ਵੱਲੋਂ ਵਿਸ਼ੇਸ਼ ਤੌਰ *ਤੇ ਇਸ ਦੌਰਾਨ ਅਧਿਕਾਰੀਆਂ ਦੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਦਵਾਈਆਂ ਦੀ ਦੇਖ—ਰੇਖ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਲਈ ਅਤੇ ਜਿਨ੍ਹਾਂ ਦਵਾਈਆਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਉਸ ਦੀ ਸੰਭਾਲ *ਤੇ ਰਿਕਾਰਡ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰੱਖਣ ਲਈ ਕਿਹਾ।
ਇਸ ਦੌਰਾਨ ਬਿਕਰਮਜੀਤ ਸਿੰਘ ਅਤੇ ਮੋਨਿਕਾ ਬੀ.ਈ.ਈ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਗਰਭਵਤੀ ਔਰਤਾਂ ਨੂੰ ਸਮੇਂ—ਸਮੇਂ ਸਿਰ ਆਪਣੀ ਜਾਂਚ ਡਾਕਟਰੀ ਸਲਾਹ ਭਾਵ ਸਰਕਾਰੀ ਸਿਹਤ ਕੇਂਦਰਾਂ *ਚ ਡਲਿਵਰੀ ਤੋਂ ਪਹਿਲਾਂ ਘੱਟ ਤੋਂ ਘੱਟ ਚਾਰ ਚੈੱਕਅਪ ਕਰਵਾਉਣੇ ਚਾਹੀਦੇ ਹਨ ਅਤੇ ਪੌਸ਼ਟਿਕ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਬਿਹਾਰੀ ਚਿਜ਼ਾ ਤੋਂ ਪਰਹੇਜ਼ ਕਰ ਮੌਸਮੀ ਫਲ, ਸਬਜ਼ੀਆਂ, ਅਤੇ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਬੱਚਾ ਤੰਦਰੁਸਤ ਪੈਦਾ ਹੋ ਸਕੇ।