ਪਿੰਡ ਰੋਹੀੜਾ ਵਿਖੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ/ਸੰਦੌੜ 16, ਸਤੰਬਰ, 2021: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ
ਵਿਖੇ ਕਰਵਾਈ ਗਈ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਲਾਗਲੇ ਪਿੰਡ ਰੋਹੀੜਾ ਦੇ
ਕੋਚਿੰਗ ਸੈਂਟਰ ਬਾਕਸਰ ਗੁਰਪ੍ਰੀਤ ਸਿੰਘ ਨੇ 51 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਮੈਡਲ
ਤੇ 60 ਕਿਲੋ ਭਾਰ ਵਰਗ ਵਿੱਚ ਅਵਤਾਰ ਸਿੰਘ ਨੇ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਪਿੰਡ
ਤੇ ਕੋਚਿੰਗ ਸੈਂਟਰ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ।
ਇਸ ਸਮੇਂ ਵੱਡਾ ਘੱਲੂਘਾਰਾ
ਕਲੱਬ ਵਲੋਂ ਜਿੱਤੇ ਖਿਡਾਰੀਆਂ ਨੂੰ ਅਤੇ ਕੋਚ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ
ਗਿਆ । ਇਸ ਦੌਰਾਨ ਕਲੱਬ ਵਲੋਂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਤੇ ਨਗਦ ਰਾਸ਼ੀ ਨਾਲ
ਸਨਮਾਨਿਤ ਕੀਤਾ ਗਿਆ । ਕਲੱਬ ਖਿਡਾਰੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਹਰ ਸੰਭਵ
ਕੋਸ਼ਿਸ਼ ਕਰੇਗਾ ।
ਇਸ ਮੌਕੇ ਜਥੇ: ਬਾਬਾ ਕਾਲਾ ਸਿੰਘ, ਹੈੱਡ ਗ੍ਰੰਥੀ ਦਵਿੰਦਰ ਸਿੰਘ
ਫਲੌਂਡ, ਕਲੱਬ ਪ੍ਰਧਾਨ ਬਲਵਿੰਦਰ ਸਿੰਘ, ਸੂਰਤ ਸਿੰਘ ਫੌਜੀ, ਸਾਬਕਾ ਸਰਪੰਚ ਹਰਚੰਦ
ਸਿੰਘ, ਗੁਰਪ੍ਰੀਤ ਸਿੰਘ ਢੱਡੇਵਾੜੀ, ਥਾਣੇਦਾਰ ਚਮਕੌਰ ਸਿੰਘ, ਕੁਲਵਿੰਦਰ ਸਿੰਘ ਫੌਜੀ
ਬੌੜਹਾਈ ਕਲਾਂ, ਅਸ਼ੋਕ ਕੁਮਾਰ ਡੱਬੀ, ਨੰਬਰਦਾਰ ਬਲਜਿੰਦਰ ਸਿੰਘ, ਸੰਤੌਖ ਸਿੰਘ ਕੁੱਪ
ਖੁਰਦ, ਜਗਦੇਵ ਸਿੰਘ ਪੋਹੀੜ੍ਹ, ਤਿਰਲੋਚਨ ਸਿੰਘ ਖੇੜਾ, ਸੁਖਦਰਸ਼ਨ ਸਿੰਘ ਸਾਬਕਾ ਸਰਪੰਚ
ਪੋਹੀੜ੍ਹ, ਬੂਟਾ ਸਿੰਘ ਲਹਿਰਾ, ਸੁਰਜੀਤ ਸਿੰਘ, ਰਾਜੂ ਰੋਹੀੜਾ, ਗੁਲਜ਼ਾਰ ਸਿੰਘ
ਚੁੱਪਕੀ, ਹਰਨੇਕ ਸਿੰਘ ਜੋਗੀਮਾਜਰਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਕਸਬਾ, ਮਾਸਟਰ
ਹਰਭਜਨ ਸਿੰਘ ਟਿੰਬਰਵਾਲ, ਗੁਰਪ੍ਰੀਤ ਆਦਿ ਹਾਜ਼ਰ ਸਨ ।