ਬੇਅਦਬੀ ਦੀ ਘਟਨਾਂ ਤੋਂ ਬਾਅਦ ਡਾ.ਚੀਮਾ ਨੂੰ ਟਿਕਟ ਮਿਲਣ ਦੀ ਖੁਸ਼ੀ ਮਨਾਉਣ ਵਾਲੇ ਅਕਾਲੀ ਨੇਤਾਵਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਥ ਚੋਂ ਛੇਕਣ-ਜੌਲੀ,ਗਿੱਲ
ਹਰੀਸ਼ ਕਾਲੜਾ
- ਅਕਾਲੀ ਨੇਤਾਵਾਂ ਨੇ ਲੱਡੂ ਵੰਡ ਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ਼ ਰੱਖਣ ਵਾਲੇ ਹਰ ਵਿਅਕਤੀ ਦੇ ਮਨ ਨੂੰ ਪਹੁੰਚਾਈ ਠੇਸ
ਰੂਪਨਗਰ,16 ਸਤੰਬਰ 2021:ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਹੋਈ ਬੇਅਦਬੀ ਦੀ ਘਟਨਾਂ ਦੀ ਨਿੰਦਾਂ ਕਰਦਿਆਂ ਕਾਂਗਰਸ ਪਾਰਟੀ ਦੇ ਕੋਸਲਰ ਅਮਰਜੀਤ ਸਿੰਘ ਜੌਲੀ ਤੇ ਸਮਾਜ ਸੇਵੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰੇ।ਇਨਾ ਕਿਹਾ ਕਿ ਅਜਿਹੀਆ ਘਟਨਾਵਾਂ ਨਹੀਂ ਹੋਣੀਆਂ ਚਾਹੀਆਂ।ਇਨਾ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਲੋਕਾਂ ਨੂੰ ਸਖਤ ਸਜਾਵਾਂ ਵੀ ਮਿਲਣੀਆਂ ਚਾਹੀਆਂ ਹਨ ਕਿਉ ਕਿ ਅਜਿਹੀਆਂ ਸਮਾਜ ਵਿਰੋਧੀ ਘਟਨਾਵਾਂ ਨਾਲ ਹਰ ਵਿਅਕਤੀ ਦੇ ਹਿਰਦੇ ਵਲੂੰਧਰੇ ਜਾਂਦੇ ਹਨ।ਪਰ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਦੇ ਨੇਤਾਵਾ ਵੱਲੋਂ ਇਸ ਬੇਅਦਬੀ ਦੀ ਘਟਨਾਂ ਤੋਂ ਬਾਅਦ ਵਿਧਾਨ ਸਭਾ ਚੋਣ ਦੀ ਟਿਕਟ ਮਿਲਣ ਦੀ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਗਏ ਤੇ ਇਸ ਘਟਨਾਂ ਤੇ ਅਫਸੋਸ ਪ੍ਰਗਟ ਕਰਨ ਦੀ ਬਜਾਏ ਆਪਣੇ ਆਕਾਂਵਾਂ ਦੇ ਹੱਕ ਵਿੱਚ ਨਾਰੇਬਾਜੀ ਕੀਤੀ ਗਈ।
ਇਨਾ ਕਿਹਾ ਕਿ ਰੋਪੜ ਦੇ ਅਕਾਲੀ ਵਰਕਰਾਂ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾਂ ਨੂੰ ਉਮੀਦਵਾਰ ਐਲਾਨੇ ਜਾਣ ਤੇ ਮਨਾਈ ਗਈ ਖੁਸ਼ੀ ਨੇ ਸਿੱਖ ਹਿਦਰਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।ਇਨਾ ਕਿਹਾ ਕਿ ਅਕਾਲੀ ਨੇਤਾਵਾ ਵੱਲੋਂ ਪਹਿਲਾਂ ਵੀ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਕਮੀ ਨਹੀਂ ਰੱਖੀ ਗਈ ਜਦ ਕਿ ਹੁਣ ਤਾਂ ਆਪਣੇ ਗੁਆਂਢੀ ਸ਼ਹਿਰ ਵਿੱਚ ਖਾਸਲੇ ਦੀ ਜਨਮ ਭੂਮੀ ਦੇ ਵਾਪਰੀ ਇਸ ਘਟਨਾਂ ਤੋਂ ਬਾਅਦ ਅਕਾਲੀ ਨੇਤਾਵਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।ਇਨਾ ਕਿਹਾ ਕਿ ਖੁਸ਼ੀ ਮਨਾਉਣ ਦਾ ਪ੍ਰਬੰਧ ਕਰਨ ਵਾਲੇ ਖੁਦ ਸਿੱਖ ਹਨ ਤੇ ਵੱਖ ਵੱਖ ਸਮਾਗਮਾਂ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਸ਼ਬਦਾਂ ਨੂੰ ਬੋਲਕੇ ਲੋਕਾਂ ਨੂੰ ਸੇਧ ਦਿੰਦੇ ਹਨ ਪਰ ਜੇਕਰ ਇਨਾਂ ਨੇਤਾਵਾਂ ਨੇ ਖੁਦ ਬਾਣੀ ਤੋਂ ਸੇਧ ਲਈ ਹੁੰਦੀ ਤਾਂ ਆਪਣੇ ਗੁਰੂ ਪਿਤਾ ਦੀ ਬੇਅਦਬੀ ਹੋਣ ਤੋਂ ਬਾਅਦ ਖੁਸ਼ੀ ਮਨਾਉਦੇਂ ਹੋਏ ਲੱਡੂ ਨਾਂ ਵੰਡਦੇ।ਇੰਨਾਂ ਨੇ ਸਾਂਝੇ ਤੋਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਅਕਾਲੀ ਨੇਤਾਵਾਂ ਦੀ ਇਸ ਕਾਰਵਾਈ ਦਾ ਵੀ ਸਖਤ ਨੋਟਿਸ ਲਿਆ ਜਾਵੇ ਕਿਉ ਕਿ ਇਸ ਕਾਰਵਾਈ ਨੇ ਹਰ ਸਿੱਖ ਹੀ ਨਹੀਂ ਹਰ ਉਸ ਵਿਅਕਤੀ ਦੇ ਮਨ ਨੂੰ ਠੇਸ ਪਹੁੰਚਾਈ ਹੈ ਜੋ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ਼ ਰੱਖਦਾ ਹੈ।ਇਨਾ ਨੇ ਕਿਹਾ ਕਿ ਬੇਅਦਬੀ ਦੀ ਇਸ ਘਟਨਾਂ ਨੂੰ ਲੈ ਕੇ ਪੁਲਿਸ ਸੰਜੀਦਗੀ ਨਾਲ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਕਰੇ ਤੇ ਇਸਦੀ ਤੈਅ ਤੱਕ ਜਾਵੇ।