ਸਿਹਤ ਵਿਭਾਗ ਵੱਲੋਂ "ਰੋਗੀ ਸੁਰੱਖਿਆ ਹਫਤਾ" ਸਬੰਧੀ ਕੀਤਾ ਜਾ ਰਿਹਾ ਹੈ ਜਾਗਰੂਕ - ਡਾ ਜਸਬੀਰ ਸਿੰਘ ਔਲ਼ਖ
ਕਮਲਜੀਤ ਸਿੰਘ ਸੰਧੂ
ਬਰਨਾਲਾ 16 ਸਤੰਬਰ 2021 - ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਜਿਲੇ ਦੀਆ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਿਤੀ 11 ਤੋਂ 17 ਸਤੰਬਰ ਤੱਕ "ਰੋਗੀ ਸੁੱਰੱਖਿਆ ਹਫਤਾ" ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਔਲ਼ਖ ਨੇ ਦੱਸਿਆ ਕਿ ਇਹ ਵਿਸ਼ੇਸ਼ ਜਾਗਰੂਕਤਾ ਹਫਤਾ "ਰੋਗੀ ਸੁਰੱਖਿਆ ਹਫਤਾ" ਸੁਰੱਖਿਅਤ ਮਾਂ ਅਤੇ ਨਵ-ਨਮੇ ਬੱਚੇ ਦੀ ਸਾਂਭ ਸੰਭਾਲ ਥੀਮ ਅਧੀਨ ਮਨਾਇਆ ਜਾ ਰਿਹਾ ਹੈ। ਇਹ ਹਫਤਾ ਮਨਾਉਣ ਦਾ ਮਕਸਦ ਜਿਲੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਦੇ ਇਲਾਜ ਲਈ ਵਿਸ਼ੇਸ਼ ਦੇਣ ਸਬੰਧੀ ਸਿਹਤ ਅਮਲੇ ਨੂੰ ਜਾਗਰੂਕ ਕਰਨਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਉਹਨਾਂ ਵੱਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਕਿ ਸਰਕਾਰੀ ਸਿਹਤ ਸੰਸਥਾ ਵਿੱਚ ਆਉ ਵਾਲੇ ਮਰੀਜਾਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਇਸ ਹਫਤੇ ਦੌਰਾਨ ਮੈਟਰਨਲ ਸੇਫਟੀ,ਮੈਡੀਕੇਸ਼ਨ ਸੇਫਟੀ,ਐਂਬੂਲੇਟਰੀ ਕੇਅਰ,ਰੇਡੀਏਸ਼ਨ ਸੇਫਟੀ, ਫਾਇਰ ਸੇਫਟੀ ਇੰਨ ਹਾਸਪਿਟਲ ਆਦਿ ਤੇ ਸਿਹਤ ਸਟਾਫ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਾਰੇ ਮਰੀਜਾਂ ਦੀ ਵਿਸ਼ੇਸ਼ ਦੇਖਭਾਲ ਅਤੇ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇ ਨਾਮ ਨਾਮ ਮਾਂ ਅਤੇ ਨਵ-ਜਨਮੇ ਬੱਚਿਆਂ ਦੀ ਸਿਹਤ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਇਸਦੇ ਨਾਲ ਹੀ " ਵਿਸ਼ਵ ਰੋਗੀ ਸੁਰੱਖਿਆ ਦਿਵਸ" ਵੱਜੌਂ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਸ ਸਬੰਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਸਿਵਲ ਹਸਪਤਾਲ ਬਰਨਾਲਾ ਵਿਖੇ ਸਮੂਹ ਸਟਾਫ ਨੂੰ "ਰੋਗੀ ਸੁਰੱਖਿਆ ਸਪਤਾਹ" ਦੀ ਅਹਿਮੀਅਤ ਪ੍ਰਤੀ ਸੁਹੰ ਵੀ ਚੁਕਾਈ ਗਈ। ਇਸ ਮੌਕੇ ਡਾ ਰਜਿੰਦਰ ਸਿੰਗਲਾ ਜਿਲਾ ਟੀਕਾਕਰਣ ਅਫਸਰ, ਡਾ ਨਵਜੋਤ ਪਾਲ ਭੁੱਲਰ ਜਿਲਾ ਪਰਿਵਾਰ ਭਲਾਈ ਅਫਸਰ, ਡਾ ਗੁਰਮਿੰਦਰ ਔਜਲਾ ਡੀ.ਐਮ.ਸੀ., ਡਾ ਤਪਿੰਦਰਜੋਤ ਕੌਸ਼ਲ ਐਸ.ਐਮ.ਓ., ਡਾ ਕੰਵਲਜੀਤ ਬਾਜਵਾ, ਡਾ ਇੰਦੂ, ਡਾ ਵੰਦਨਾ ਭਾਂਬਰੀ, ਡਾ ਅਮੋਲਦੀਪ ਕੌਰ , ਡਾ ਭਵਨਜੋਤ ਸਿੰਘ ਸਿੱਧੂ,ਪਰਮਜੀਤ ਕੌਰ, ਅਤੇ ਸਮੂਹ ਸਿਵਲ ਹਸਪਤਾਲ ਸਟਾਫ ਅਦਿ ਹਾਜਰ ਸਨ।