ਪੜ੍ਹੋ ਕਿਹੜੇ ਵਿਧਾਇਕ ਨੇ ਐਸ ਐਸ ਪੀ 'ਤੇ ਲਾਏ ਆਪ ਦਾ ਏਜੰਟ ਹੋਣ ਦੇ ਗੰਭੀਰ ਦੋਸ਼ ?
ਨਵਾਂਸ਼ਹਿਰ, 17 ਸੰਤਬਰ 2021 - ਵਿਧਾਇਕ ਅੰਗਦ ਸਿੰਘ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਸ਼ਾਮ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਦੇ ਨਾਲ ਐਸਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ ’ਤੇ ਐਸਐਸਪੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਿਧਾਇਕ ਅੰਗਦ ਸਿੰਘ ਨੇ ਐਸਐਸਪੀ ਹਰਮਨਬੀਰ ਸਿੰਘ ਗਿੱਲ ’ਤੇ ਆਮ ਆਦਮੀ ਪਾਰਟੀ ਦੇ ਏਜੰਟ ਵਜੋਂ ਕੰਮ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਉਹ ਜਦੋਂ ਐਸਐਸਪੀ ਨਵਾਸਹਿਰ ਬਣੇ ਸਨ, ਤਾਂ ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਉਨ੍ਹਾਂ ਨੂੰ ਮਿਲਣ ਲਈ ਹੋਟਲ ਪਹੁੰਚ ਗਏ ਸਨ ਆਪ' ਆਗੂਆਂ ਦੇ ਕਹਿਣ 'ਤੇ ਐਸਐਸਪੀ ਵੱਲੋਂ ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਅਤੇ ਧੱਕਾ ਕੀਤਾ ਜਾ ਰਿਹਾ ਹੈ।
ਵਿਧਾਇਕ ਅੰਗ਼ਦ ਨੇ ਦੋਸ਼ ਲਾਇਆ ਕਿ ਐਸਐਸਪੀ ਨਵਾਂਸ਼ਹਿਰ ਹਰਮਨਬੀਰ ਸਿੰਘ ਗਿੱਲ ਭੂ ਮਾਫੀਆ ਵਜੋਂ ਕੰਮ ਕਰਦੇ ਹਨ ਅਤੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਹਨ ਅੰਗਦ ਸਿੰਘ ਨੇ ਦੱਸਿਆ ਕਿ ਐਸਐਸਪੀ ਅਤੇ ਉਨ੍ਹਾਂ ਦੇ ਭਰਾ ਐਮਪੀ ਜਸਬੀਰ ਡਿੰਪਾ ਨੇ ਅੰਮ੍ਰਿਤਸਰ ਵਿੱਚ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੋ ਕਬਜਾ ਮੈਂ ਹੋਣ ਨਹੀਂ ਦਿੱਤਾ ਅੰਗਦ ਸਿੰਘ ਨੇ ਕਿਹਾ ਕਿ ਪੁਲਿਸ ਰਾਹੋਂ ਦੀ ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ। ਇਸ ਦੇ ਨਾਲ ਹੀ ਵਿਧਾਇਕ ਖ਼ਾਸ ਕਾਕਾ ਸੋਨੀ ਨੂੰ ਪੁਲਿਸ ਨੇ ਅੱਜ ਸਵੇਰੇ ਪੁੱਛਗਿੱਛ ਲਈ ਲੈ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਕਾਕਾ ਸੋਨੀ ਦੇ ਖ਼ਿਲਾਫ਼ ਪਿਛਲੇ ਸਾਲ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਅੱਧੇ ਘੰਟੇ ਬਾਅਦ ਪੁਲਿਸ ਨੇ ਕਾਕਾ ਸੋਨੀ ਨੂੰ ਛੱਡ ਦਿੱਤਾ।
ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਵਿਧਾਇਕ ਅੰਗਦ ਸਿੰਘ ਨੂੰ ਸੁਨੇਹਾ ਭੇਜਦਿਆਂ ਕਿਹਾ ਕਿ ਉਹ ਜ਼ਿਲ੍ਹੇ ਤੋਂ ਬਾਹਰ ਹਨ। ਦੋ ਦਿਨਾਂ ਬਾਅਦ ਆ ਕੇ ਉਹਨਾ ਨੂੰ ਮਿਲਣਗੇਂ ਜਿਸ ਤੋਂ ਬਾਅਦ ਵਿਧਾਇਕ ਅੰਗਦ ਸਿੰਘ ਨੇ ਸਮਰੱਥਕਾ ਸਮੇਤ ਧਰਨਾ ਚੁੱਕ ਲਿਆ। ਅੰਗਦ ਸਿੰਘ ਨੇ ਕਿਹਾ ਕਿ ਜੇਕਰ ਐਸਐਸਪੀ ਦੋ ਦਿਨਾਂ ਬਾਅਦ ਵੀ ਉਨ੍ਹਾਂ ਨੂੰ ਨਾ ਮਿਲੇ ਤਾਂ ਉਹ ਦੁਬਾਰਾ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ।