ਅਕਾਲੀਆਂ ਨੂੰ ਰੋਕਣ ਲਈ ਦਿੱਲੀ ਪੁਲਿਸ ਵੱਲੋਂ ਥਾਂ ਥਾਂ ਭਾਰੀ ਬੈਰੀਕੇਡਿੰਗ, ਲੱਗੇ ਧਰਨੇ
ਨਵੀਂ ਦਿੱਲੀ, 17 ਸਤੰਬਰ, 2021: ਤਿੰਨ ਖੇਤੀ ਕਾਨੂੰਨਾਂ ਖਿਲਾਫ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਰੋਸ ਮਾਰਚ ਕਰਨ ਦੇ ਅਕਾਲੀ ਦਲ ਦੇ ਐਲਾਨ ਨੂੰ ਵੇਖਦਿਆਂ ਦਿੱਲੀ ਪੁਲਿਸ ਨੇ ਥਾਂ ਥਾਂ ਬੈਰੀਕੇਡਿੰਗ ਕਰ ਦਿੱਤੀ ਹੈ ਤੇ ਦਿੱਲੀ ਵਿਚ ਅਕਾਲੀਆਂ ਦਾ ਦਾਖਲਾ ਰੋਕਿਆ ਜਾ ਰਿਹਾ ਹੈ। ਇਸਨੂੰ ਵੇਖਦਿਆਂ ਅਕਾਲੀਆਂ ਦਾ ਕਈ ਥਾਵਾਂ ’ਤੇਪੁਲਿਸ ਨਾਲ ਟਕਰਾਅ ਵੀ ਹੋਇਅਆ ਹੈ ਤੇ ਅਕਾਲੀਆਂ ਨੇ ਧਰਨੇ ਵੀ ਲਗਾਏ ਹਨ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਲੰਘੀ ਦੇਰ ਰਾਤ ਨੂੰ ਇਸ ਮਾਮਲੇ ਵਿਚ ਕਈਵੀਡੀਓ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਯਾਦ ਰਹੇ ਕਿ ਅੱਜ ਦੇ ਰੋਸ ਮਾਰਚ ਵਾਸਤੇ ਅਕਾਲੀਆਂ ਦੇ ਜੱਥੇ ਕੱਲ੍ਹ ਹੀ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਸਨ। ਅਕਾਲੀ ਬੱਸਾਂ, ਕਾਰਾਂ ਤੇ ਰੇਲ ਗੱਡੀਆਂ ਰਾਹੀਂ ਕੌਮੀ ਰਾਜਧਾਨੀ ਪਹੁੰਚ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਗੁਰਦੁਆਰਾ ਰਕਾਬਗੰਜ ਤੇ ਗੁਰਦੁਆਰਾ ਬੰਗਲਾ ਸਾਹਿਬ ਦੁਆਲੇ ਪੁਲਿਸ ਨੇ ਭਾਰੀ ਬੈਰੀਕੇਡਿੰਗ ਕਰ ਦਿੱਤੀਹੈ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇ ਅਕਾਲੀਆਂ ਨਾਲ ਮੁਲਾਕਾਤ ਕੀਤੀ ਤੇ ਸੈਲਫੀਆਂ ਖਿਚਵਾਈਆਂ। ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੀ ਆਪ ਸਰਕਾਰ ਵੱਲੋਂ ਆਗਿਆ ਦੇਣ ਤੋਂ ਇਨਕਾਰ ਕਰਨ ਦੇ ਬਾਵਜੂਦ ਅੱਜ ਰੋਸ ਮਾਰਚ ਹਰ ਹਾਲ ਵਿਚ ਕੱਢਿਆ ਜਾਵੇਗਾ।