← ਪਿਛੇ ਪਰਤੋ
ਆਈ ਟੀ ਨਿਯਮ ਪ੍ਰੈਸ ਤੋਂ ਇਸਦੀ ਆਜ਼ਾਦੀ ਖੋਹ ਲੈਣਗੇ : ਮਦਰਾਸ ਹਾਈ ਕੋਰਟ ਚੇਨਈ, 17 ਸਤੰਬਰ, 2021: ਬੰਬੇ ਹਾਈ ਕੋਰਟ ਤੋਂ ਬਾਅਦ ਹੁਣ ਮਦਰਾਸ ਹਾਈ ਕੋਰਟ ਨੇ ਵੀ ਆਈ ਟੀ ਨਿਯਮਾਂ ’ਤੇ ਰੋਕ ਲਗਾ ਦਿੱਤੀ ਹੈ। ਆਪਣੇ ਹੁਕਮ ਵਿਚ ਹਾਈ ਕੋਰਟ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਸੂਚਨਾ ਤਕਨਾਲੋਜੀ ਯਾਨੀ ਆਈ ਟੀ ਨਿਸਮ ਮੀਡੀਆ ਤੋਂ ਇਸਦੀ ਆਜ਼ਾਦੀ ਖੋਹ ਲੈਣਗੇ ਤੇ ਲੋਕਤੰਤਰ ਦੇ ਚੌਥੇ ਥੰਮ ਦੀ ਹੋਂਦ ਖਤਮ ਹੋ ਜਾਵੇਗੀ। ਹਾਈ ਕੋਰਟ ਨੇ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ ਕਾਰਵਾਈ ਕਰਨ ’ਤੇ ਰੋਕ ਲਗਾ ਦਿੱਤੀ ਹੈ। ਫਰਵਰੀ ਵਿਚ ਨੋਟੀਫਾਈ ਕੀਤੇ ਗਏ ਇਹਨਾਂ ਆਈ ਟੀ ਨਿਯਮਾਂ ਵਿਚ ਸੋਸ਼ਲ ਮੀਡੀਆ ਕੰਪਨੀਆਂ ਲਈ ਅਜਿਹੀਆਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਹਨਾਂ ਦਾ ਵਿਰੋਧ ਹੋ ਰਿਹਾ ਹੈ। ਇਹਨਾਂ ਨਿਯਮਾਂ ’ਤੇ ਰੋਕ ਲਾਉਣ ਵਾਲੀ ਮਦਰਾਸ ਹਾਈ ਕੋਰਟ ਤੀਜੀ ਅਪੀਲੀ ਅਥਾਰਟੀ ਬਣ ਗਈ ਹੈ। ਹਾਈ ਕੋਰਟ ਦੇ ਚੀਫ ਜਸਟਿਸ ਸੰਜਬ ਬੈਨਰਜੀ ਅਤੇ ਪੀ ਡੀ ਔਡੀਕੇਸਾਵਾਲੂ ਦੀ ਬੈਂਚ ਨੇ ਇਹ ਹੁਕਮ ਜਾਰੀਕੀਤੇ ਹਨ।
Total Responses : 189