ਬਾਲੀਵੁੱਡ ਅਦਾਕਾਰ ਸੋਨੂ ਸੂਦ ਨੇ ਟਵੀਟ ਕਰਕੇ ਕਿਹਾ ? ਪੜ੍ਹੋ
ਨਵੀਂ ਦਿੱਲੀ, ਬਾਬੂਸ਼ਾਹੀ ਨੈੱਟਵਰਕ,17 ਸਤੰਬਰ 20211-ਬਾਲੀਵੁੱਡ ਅਦਾਕਾਰ ਸੋਨੂ ਸੂਦ ਦੇ ਟਿਕਾਣਿਆਂ ਤੇ ਆਮਦਨ ਕਰ ਵਿਭਾਗ ਦੇ ਵੱਲੋਂ ਕੀਤੀ ਛਾਪੇਮਾਰੀ ਤੋਂ ਬਾਅਦ ਸੋਨੂ ਸੂਦ ਨੇ ਟਵਿੱਟਰ ਕਰਕੇ ਕਿਹਾ ਕਿ ਮੱਦਦ ਕੀਤੀ ਹੈ ਅਤੇ ਮੱਦਦ ਕਰਦਾ ਰਹਾਂਗਾ। ਕਾਬਿਲੇਗਰ ਹੈ ਕਿ ਸੋਨੂ ਸੂਦ ਨੇ ਕੋਵਿਡ ਕਾਲ ਦੌਰਾਨ ਗਰੀਬ ਲੋਕਾਂ ਦੀ ਖੁੱਲ੍ਹ ਕੇ ਮੱਦਦ ਕੀਤੀ ਸੀ ਅਤੇ ਖਾਣਾ ਤੇ ਰਾਸ਼ਨ ਮੁਹੱਈਆ ਕਰਵਾਇਆ ਸੀ। ਸੋਨੂ ਸੂਦ ਦੀ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਨਜ਼ਦੀਕੀ ਵੱਧ ਗਈ ਸੀ।
ਜਿਸ ਤੋਂ ਕੁਝ ਦਿਨ ਬਾਅਦ ਹੀ ਆਮਦਨ ਕਰ ਵਿਭਾਗ ਨੇ ਉਸ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ। ਜਿਸ ਦੇ ਵਿਰੋਧ ਚ ਅਰਵਿੰਦ ਕੇਜਰੀਵਾਲ ਸੋਨੂ ਸੂਦ ਦੇ ਸਮਰਥਨ ਵਿਚ ਆ ਗਏ ਸਨ ।