ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣਾ ਬਹੁਤ ਜ਼ਰੂਰੀ-ਪਾਬਲਾ
ਨਵਾਂ ਸ਼ਹਿਰ, ਬਾਬੂਸ਼ਾਹੀ ਨੈੱਟਵਰਕ,17 ਸਤੰਬਰ 2021- ਅੱਜ ਸਾਡਾ ਦੇਸ਼ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਤਕਨੋਲੋਜੀ ਦੇ ਖੇਤਰ ਵਿੱਚ ਮੂਹਰਲੇ ਦੇਸ਼ਾਂ ਦੀ ਕਤਾਰ ਵਿੱਚ ਪਹੁੰਚ ਚੁੱਕਿਆ ਹੈ। ਇਸ ਲਈ ਹਰੇਕ ਬੱਚੇ ਨੂੰ ਤਕਨੋਲੋਜੀ ਦਾ ਗਿਆਨ ਹੋਣਾ ਸਮੇਂ ਦੀ ਮੁੱਖ ਲੋੜ ਹੈ। ਸਾਡੀ ਅੱਜ ਦੀ ਜ਼ਿਦਗੀ ਕੰਪਿਊਟਰ ਨਾਲ ਜੁੜੀ ਹੋਈ ਹੈ। ਜੇਕਰ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਇਸ ਨਾਲ ਜੋੜ ਦਿੱਤਾ ਜਾਵੇ ਤਾਂ ਉਹ ਵੱਡੇ ਹੋਕੇ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ,ਇਹ ਵਿਚਾਰ ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਡਾ.ਕੰਵਲਜੀਤ ਸਿੰਘ ਡੌਲਾ ਵਲੋਂ ਸਮਾਰਟ ਐਲ ਈ ਡੀ ਭੇਂਟ ਕਰਨ ਮੌਕੇ ਪਤਵੰਤੇ ਸੱਜਣਾਂ ਨਾਲ ਸਾਂਝੇ ਕੀਤੇ। ਇਸ ਮੌਕੇ ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਨਵੰਬਰ ਮਹੀਨੇ ਬੱਚਿਆਂ ਦਾ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ।ਇਸ ਦੀ ਤਿਆਰੀ ਲਈ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਨਾਲ ਜੋੜਣ ਲਈ ਇਨ੍ਹਾਂ ਚੀਜਾਂ ਦੀ ਬਹੁਤ ਜ਼ਰੂਰਤ ਹੈ। ਜੋ ਕਿ ਅੱਜ ਇਨ੍ਹਾਂ ਦਾਨੀ ਸੱਜਣਾ ਦੀ ਸਹਾਇਤਾ ਨਾਲ ਪੂਰੀ ਹੋਈ ਹੈ।ਸਮੂਹ ਸਕੂਲ ਸਟਾਫ਼ ਵਲੋਂ ਦਾਨੀ ਸੱਜਣਾ ਦਾ ਸਨਮਾਨ ਚਿੰਨ੍ਹ ਦੇਕੇ ਧੰਨਵਾਦ ਕੀਤਾ।ਇਸ ਮੌਕੇ ਰਮਨ ਕੁਮਾਰ ਸਕੂਲ ਇੰਚਾਰਜ,ਰਿਤੂ ਸ਼ਰਮਾ,ਗਗਨਦੀਪ,ਸ਼ੈਲੀ ਜੈਰਥ,ਸ਼ਾਲੀਨਤਾ ਭਨੋਟ,ਬਲਵਿੰਦਰ,ਰਿੰਕੂ ਚੋਪੜਾ,ਹਰਜੀਤ ਕਰ,ਕਮਲੇਸ਼ ਕੌਰ ਅਤੇ ਰਜਨੀ ਬਾਲਾ ਵੀ ਮੌਜੂਦ ਸਨ।