ਸੀਤਾ ਰਾਣੀ ਗੋਇਲ ਦੀ ਯਾਦ ’ਚ ਲਾਏ ਕੈਂਪ ਦੌਰਾਨ 231 ਦਾ ਟੀਕਾਕਰਨ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 17 ਸਤੰਬਰ 2021- ਡਾ. ਬੀਆਰ ਅੰਬੇਡਕਰ ਸੇਵਾ ਸੁਸਾਇਟੀ (ਰਜਿ) ਭਗਤਾ ਭਾਈਕਾ ਵੱਲੋਂ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਮਾਤਾ ਸੀਤਾਰਾਣੀ ਗੋਇਲ ਦੀ ਯਾਦ ਵਿਚ ਦੂਜਾ ਕੋਰੋਨਾ ਵੈਕਸੀਨ ਕੈਂਪ ਲਾਇਆ । ਜਿਸ ਦੌਰਾਨ 231ਵਿਅਕਤੀਆਂ ਦਾ ਪਹਿਲੀ ਅਤੇ ਦੂਸਰੀ ਡੋਜ਼ ਨਾਲ ਟੀਕਾਕਰਨ ਕੀਤਾ ਗਿਆ। ਕੈਂਪ ਦਾ ਉਦਘਾਟਨ ਬਲਾਕ ਸੰਮਤੀ ਭਗਤਾ ਭਾਈ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕਰਮਜੀਤ ਸਿੰਘ ਕਾਂਗੜ ਨੇ ਕੀਤਾ । ਇਸ ਮੌਕੇ ਕਰਮਜੀਤ ਸਿੰਘ ਕਾਂਗੜ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ। ਲੋਕਾਂ ਨੂੰ ਬੇਝਿਜਕ ਹੋ ਕੇ ਵੈਕਸੀਨ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ, ਜਿਸ ਨਾਲ ਮਨੁੱਖੀ ਸਰੀਰ ਨੂੰ ਕਰੋਨਾ ਜਿਹੀ ਭਿਆਨਕ ਬਿਮਾਰੀ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।
ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਪਾਲ ਸਿੰਘ ਸੋਨੀ ਅਤੇ ਸੁਸਾਇਟੀ ਆਗੂ ਜਗਰਾਜ ਸਿੰਘ ਮੋਮੀ ਨੇ ਆਏ ਮਹਿਮਾਨਾਂ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਡਾ. ਬੀਆਰ ਅੰਬੇਡਕਰ ਸੇਵਾ ਸੁਸਾਇਟੀ ਭਵਿੱਖ ’ਚ ਵੀ ਸਮਾਜ ਸੇਵਾ ਦੇ ਅਜਿਹੇ ਕਾਰਜ ਜਾਰੀ ਰੱਖੇਗੀ। ਇਸ ਸਮੇਂ ਸੁਸਾਇਟੀ ਆਗੂਆਂ ਨੇ ਮੁੱਖ ਮਹਿਮਾਨ ਕਰਮਜੀਤ ਸਿੰਘ ਕਾਂਗੜ ਨੂੰ ਸਨਮਾਨਿਤ ਕੀਤਾ। ਕੈਂਪ ਦੌਰਾਨ ਸੂਬੇਦਾਰ ਸੁਖਮਿੰਦਰ ਸਿੰਘ ਚੇਅਰਮੈਨ, ਮਾ. ਜਸਪਾਲ ਸਿੰਘ ਪ੍ਰਧਾਨ ਗੁਰੂ ਰਵਿਦਾਸ ਸੇਵਾ ਸੁਸਾਇਟੀ, ਗੋਲੂ ਸਿੰਘ ਬਰਾੜ ਯੂਥ ਅਕਾਲੀ ਆਗੂ, ਸੁਖਰਾਜ ਸਿੰਘ ਮੋਮੀ, ਸੁਖਪਾਲ ਸਿੰਘ ਪਾਲੀ, ਰਣਜੀਤ ਸਿੰਘ ਜੀਤੀ, ਕੁਲਵਿੰਦਰ ਸਿੰਘ ਬੰਗਾ, ਜਗਮੇਲ ਸਿੰਘ ਸੋਨੀ, ਸਤਨਾਮ ਸਿੰਘ ਕੌਲਧਰ, ਮੰਗਲਜੀਤ ਸਿੰਘ, ਰਾਜਿੰਦਰ ਸਿੰਘ ਸੋਨਾ, ਅਮਰਜੀਤਸਿੰਘ ਕਿ੍ਰਪੂ ਅਤੇ ਜਗਦੀਪ ਸਿੰਘ ਘਣੀਆ ਆਦਿ ਹਾਜਰ ਸਨ।