← ਪਿਛੇ ਪਰਤੋ
ਬਸਪਾ ਨੇ ਹਲਕਾ ਦਸੂਹਾ ਤੇ ਲੁਧਿਆਣਾ ਉਤਰੀ ਹਲਕੇ ਦੇ ਇੰਚਾਰਜ ਨਿਯੁਕਤ ਕੀਤੇ
ਜਲੰਧਰ 17 ਸਤੰਬਰ 2021- ਬਹੁਜਨ ਸਮਾਜ ਪਾਰਟੀ ਨੇ ਵਿਧਾਨ ਸਭਾ ਹਲਕਾ ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ ਸ਼ਰਮਾ) ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਤੋਂ ਗੁਰਮੇਲ ਸਿੰਘ ਜੀਕੇ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਰਣਧੀਰ ਸਿੰਘ ਬੈਣੀਵਾਲ ਸੂਬਾ ਇੰਚਾਰਜ ਪੰਜਾਬ, ਹਰਿਆਣਾ ਤੇ ਚੰਡੀਗਡ਼ ਬਸਪਾ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਇਹ ਦੋਵੇਂ ਨਿਯੁਕਤੀਆਂ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀਆਂ ਗਈਆਂ ਹਨ। ਭਵਿੱਖ ਵਿਚ ਬਸਪਾ ਵਲੋਂ ਐਲਾਨੇ ਗਏ ਹਲਕਾ ਇੰਚਾਰਜ ਸੰਭਾਵੀ ਉਮੀਦਵਾਰ ਹੋਣਗੇ।
Total Responses : 108