← ਪਿਛੇ ਪਰਤੋ
ਕੈਬਿਨਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਜਵਾਈ ਦੀ ਨੌਕਰੀ ਨੂੰ ਦਿੱਤੀ ਗਈ ਹਰੀ ਝੰਡੀ
ਚੰਡੀਗੜ੍ਹ, 17 ਸਤੰਬਰ 2021 - ਕੈਬਿਨਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਜਵਾਈ ਦੀ ਨੌਕਰੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਕੈਬਿਨਟ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ। ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਗਈ ਹੈ। 2011 ਦੇ ਵਿਚ ਗੁਰਪ੍ਰੀਤ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਦੇ ਪਿਤਾ ਭੂਪਜੀਤ ਸਿੰਘ ਦੀ ਮੌਤ ਹੋਣ ਤੋਂ ਬਾਅਦ ਨੌਕਰੀ ਲਈ ਅਪਲਾਈ ਕੀਤਾ ਗਿਆ ਸੀ। ਗੁਰਸ਼ੇਰ ਦੇ ਪਿਤਾ ਭੂਪਜੀਤ ਸਿੰਘ ਈ ਟੀ ਓ ਤੈਨਾਤ ਸਨ ਅਤੇ 2011 ਵਿੱਚ ਗੁਰਸ਼ੇਰ ਦੇ ਪਿਤਾ ਦੀ ਮੌਤ ਹੋਈ ਸੀ। 2016 ਵਿੱਚ ਗੁਰਸ਼ੇਰ ਸਿੰਘ ਦਾ ਵਿਆਹ ਗੁਰਪ੍ਰੀਤ ਕਾਂਗੜ ਦੀ ਧੀ ਨਾਲ ਹੋਇਆ ਸੀ।
Total Responses : 108