ਚੰਡੀਗੜ੍ਹ: ਸੀਬੀਆਈ ਨੇ ਲੇਡੀ ਐਸ ਆਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
ਚੰਡੀਗੜ੍ਹ, 17 ਸਤੰਬਰ 2021 - ਸੈਂਟਰਲ ਬਿਊਰੋ ਇਨਵੈਸਟੀਗੇਸ਼ਨ (ਸੀਬੀਆਈ) ਦੀ ਟੀਮ ਨੇ ਇੱਕ ਲੇਡੀ ਸਬ ਇੰਸਪੈਕਟਰ (ਐਸਆਈ) ਨੂੰ ਸ਼ੁੱਕਰਵਾਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ। ਮੁਲਜ਼ਮ ਐਸ ਆਈ ਸਰਬਜੀਤ ਕੌਰ ਇੱਥੋਂ ਦੇ ਸੈਕਟਰ 34 ਥਾਣੇ ਵਿੱਚ ਤਾਇਨਾਤ ਸੀ।
ਜਾਣਕਾਰੀ ਅਨੁਸਾਰ ਸਰਬਜੀਤ ਕੌਰ ਇੱਕ ਅਪਰਾਧਿਕ ਮਾਮਲੇ ਦਾ ਨਿਪਟਾਰਾ ਕਰਨ ਲਈ ਇੱਕ ਵਿਅਕਤੀ ਤੋਂ 10 ਹਜ਼ਾਰ ਰੁਪਏ ਦੀ ਮੰਗ ਕਰ ਰਹੀ ਸੀ। ਸ਼ੁੱਕਰਵਾਰ ਨੂੰ, ਸੀਬੀਆਈ ਟੀਮ ਨੇ ਇੱਕ ਜਾਲ ਵਿਛਾਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਹ ਰਿਸ਼ਵਤ ਦੇ ਪੈਸੇ ਲੈ ਰਹੀ ਸੀ। ਸੀਬੀਆਈ ਟੀਮ ਵੱਲੋਂ ਮੁਲਜ਼ਮ ਤੋਂ ਵਿਸਥਾਰ ਵਿੱਚ ਪੁੱਛਗਿੱਛ ਵੀ ਕੀਤੀ ਗਈ। ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।