← ਪਿਛੇ ਪਰਤੋ
ਪਾਵਰ ਕਾਰਪੋਰੇਸ਼ਨ ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸ ਪੈਟਰੋਲ ਬੋਤਲਾਂ ਨਾਲ ਦਫ਼ਤਰ ਦੀ ਸੱਤਵੀਂ ਮੰਜ਼ਿਲ ਤੇ ਚੜ੍ਹੇ
ਜੀ ਐਸ ਪੰਨੂ
ਪਟਿਆਲਾ,17 ਸਤੰਬਰ 2021 - ਕਾਫੀ ਚਿਰਾਂ ਤੋਂ ਸਘੰਰਸ਼ ਕਰ ਰਹੇ ਪਾਵਰਕਾਮ ਦੇ ਮਰੇ ਮੁਲਾਜ਼ਮਾਂ ਦੇ ਵਾਰਿਸ ਪੈਟਰੋਲ ਦੀਆਂ ਬੋਤਲਾਂ ਲੇਕੇ ਨੌਕਰੀ ਲੈਣ ਲਈ ਪਾਵਰ ਕਾਮ ਦੀ ਸੱਤਵੀਂ ਮੰਜ਼ਿਲ ਤੇ ਜਾ ਬੇਠੈ ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ । ਦੱਸ ਬੰਦਿਆਂ ਦਾ ਸੱਤਵੀਂ ਮੰਜ਼ਿਲ ਤੇ ਚੜਨਾ ਪਾਵਰ ਕਾਮ ਦੀ ਸਕੋਰਟੀ ਤੇ ਸਵਾਲ ਖੜ੍ਹੇ ਕਰਦਾ ਹੈ? ਡੀ ਐਸ ਪੀ ਸਕੋਰਟੀ ਨੇ ਦੱਸਿਆ ਕਿ ਸਾਡਾ ਸਿਪਾਹੀ ਹਾਜ਼ਰ ਸੀ ਪਰ ਦੱਸ ਜਣਿਆਂ ਨੇ ਧੱਕਾ ਮੁੱਕੀ ਕੀਤਾ ਤੇ ਜਿੱਦਾਂ ਤੋੜ ਉਪਰ ਚੜ੍ਹ ਗਏ ਤੇ ਜ਼ਿੰਦਾ ਲਗਾਂ ਲਿਆ । ਜਦੋਂ ਕਿ ਪਤਾ ਲੱਗਿਆ ਕਿ ਕੋਈ ਮੁਲਾਜ਼ਮ ਨਹੀਂ ਸੀ। ਪਾਵਰਕਾਮ ਦੇ ਪ੍ਰਬੰਧਕੀ ਡਾਇਰੈਕਟਰ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 6600 ਨੋਕਰੀ ਲੈਣ ਯੋਗ ਹਨ ਜਦੋਂ ਕਿ ਵਾਰਿਸਾਂ ਦਾ ਕਹਿਣਾ ਹੈ ਕਿ ਸਿਰਫ 1000 ਵਾਰਿਸ ਨੌਕਰੀ ਚਹੁੰਦਾ ਹੈ ਬਾਕੀਆ ਦਾ ਕੋਈ ਥਾਉਂ ਪਤਾ ਨਹੀਂ ਲੱਗਦਾ । ਪ੍ਰਬੰਧਕ ਦਾ ਕਹਿਣਾ ਸੀ ਕਿ ਮਹਿਕਮੇ ਨੇ ਫਾਈਲ ਸਰਕਾਰ ਕੋਲ ਭੇਜੀ ਹੋਈ ਹੈ ਪਰ ਪਾਵਰ ਸਕੱਤਰ ਨਾ ਹੋਣ ਕਰਕੇ ਫ਼ਾਇਲ ਨਿਕਲ ਨਹੀਂ ਰਹੀ ਹੈ ਹੋ ਸਕਦਾ ਹੈ ਹਫਤੇ ਤੱਕ ਨਿਕਲ ਜਾਵੇ। ਜ਼ਿੰਦਾ ਤੋੜਨ ਤੇ ਸਕੋਰਟੀ ਦੇ ਸਵਾਲ ਤੇ ਕਿਹਾ ਕਿ ਮੈਂ ਖ਼ੁਦ ਦੇਖਕੇ ਇਸ ਦੀ ਪੜਤਾਲ ਕਰਾਂਗਾ। ਨੌਕਰੀਆਂ ਵਾਲੇ ਗੇਟ ਦੇ ਅੰਦਰ ਧਰਨਾ ਲਾਈ ਬੈਠੇ ਸਨ।ਰਾਤ ਸਮੇਂ ਤੱਕ ਇਹ ਸਿਲਸਿਲਾ ਜਾਰੀ ਰਿਹਾ ਹੈ।
Total Responses : 936