ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਡੀ ਸੀ ਏ ਦਾ ਮੋਹਰੀ ਰੋਲ--ਡਿਪਟੀ ਕਮਿਸ਼ਨਰ
ਡੀ ਸੀ ਏ ਦੀ ਪੰਜਵੀਂ ਟੀ ਸ਼ਰਟ ਜਾਰੀ- ਰਾਜੂ ਸਤਿਆਲ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ,18 ਸਤੰਬਰ 2021-ਡੀ ਸੀ ਏ ਜ਼ਿਲ੍ਹੇ ਅੰਦਰ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਵਿੱਚ ਮੋਹਰੀ ਰੋਲ ਨਿਭਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਸਥਾਨਕ ਮਿੰਨੀ ਸਕੱਤਰੇਤ ਕੰਪਲੈਕਸ ਵਿਖੇ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ( ਰਜਿ) ਵੱਲੋਂ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਅਗਵਾਈ ਹੇਠ ਸੰਸਥਾ ਦੀ ਪੰਜਵੀਂ ਟੀ ਸ਼ਰਟ ਜਾਰੀ ਕਰਨ ਮੌਕੇ ਆਯੋਜਿਤ ਹਫਤਾਵਰੀ ਰਾਈਡ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਮੌਕੇ ਕੀਤਾ। ਇਸ ਸਬੰਧੀ ਸੰਸਥਾ ਦੇ ਜਨਰਲ ਸਕੱਤਰ ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੈਡਮ ਸੰਸਥਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਸਾਈਕਲਿੰਗ ਨਾਲ ਜੋੜਨ ਦੇ ਉੱਦਮ ਤੋਂ ਬਹੁਤ ਪ੍ਰਭਾਵਿਤ ਹੋਏ।ਸੰਸਥਾ ਦੇ ਨੌਜਵਾਨ ਮੈਂਬਰ ਮਨਪ੍ਰੀਤ ਜੈਂਟਾ ਵੱਲੋਂ ਬੱਚਿਆਂ ਨੂੰ ਭੰਗੜਾ ਕੋਚਿੰਗ ਦੇਣ ਵੀ ਸ਼ਲਾਘਾ ਕੀਤੀ।
ਇਸ ਮੌਕੇ ਰਾਈਡ ਸ਼ੁਰੂ ਕਰਨ ਤੋਂ ਪਹਿਲਾਂ ਐਸੋਸੀਏਸ਼ਨ ਦੇ ਮੈਬਰਾਂ ਨੇ ਭੰਗੜੇ ਦੀ ਬਾਖੂਬੀ ਪੇਸ਼ਕਾਰੀ ਕੀਤੀ। ਇਸ ਮੌਕੇ ਸੌ ਤੋਂ ਵੱਧ ਮੈਂਬਰਾਂ ਨੂੰ ਸੰਸਥਾ ਦੇ ਪ੍ਰਧਾਨ ਇੰਦਰਪਾਲ ਸਿੰਘ ਸਤਿਆਲ ਵੱਲੋਂ ਕੀਤੀ ਗਈ ਸੇਵਾ ਨਾਲ ਇਹ ਟੀ ਸ਼ਰਟ ਭੇਂਟ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਾ, ਸਿਮਰਨਜੀਤ ਸਿੰਘ ਸ਼ੀਹੋਮਾਜਰਾ, ਯਾਦਵਿੰਦਰ ਸਿੰਘ, ਪ੍ਰੀਤ ਧਾਲੀਵਾਲ, ਦਮਨਵੀਰ ਸਿੰਘ ਸਤਿਆਲ, ਜਸਪ੍ਰੀਤ ਸਿੰਘ, ਦਲਜੀਤ ਸਿੰਘ,ਮੋਹਿਤ, ਲਵਲੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸਾਈਕਲ ਪ੍ਰੇਮੀ ਹਾਜ਼ਰ ਸਨ।