ਨਹਿਰੂ ਯੁਵਾ ਕੇਂਦਰ ਵੱਲੋਂ ਮਨਾਇਆ ਗਿਆ ਪੋਸ਼ਣ ਮਾਹ
ਸਿਹਤਮੰਦ ਅਤੇ ਤੰਦਰੁਸਤ ਰਹਿਣ ਲਈ ਬੱਚਿਆਂ ਦਾ ਸਹੀ ਪੋਸ਼ਣ ਜਰੂਰੀ
ਸੰਜੀਵ ਜਿੰਦਲ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ , 18 ਸਤੰਬਰ 2021: ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਪੌਸ਼ਿਟਕ ਖਾਣਾ ਦੇਣ ਅਤੇ ਉਹਨਾਂ ਨੂੰ ਰਿਸ਼ਟ ਪੁਸ਼ਟ ਰੱਖਣ ਹਿੱਤ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੋਸ਼ਣ ਮਾਹ ਮਨਾਇਆ ਗਿਆ। ਜਿਲ੍ਹੇ ਦੀਆਂ ਯੂਥ ਕਲੱਬਾਂ , ਆਗਣਵਾੜੀ ਸੈਂਟਰਾਂ ਦੇ ਸਹਿਯੋਗ ਨਾਲ ਮਨਾਏ ਗਏ ਇਸ ਮਹੀਨੇ ਦੀਆਂ ਗਤੀਵਿਧੀਆਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ। ਜਿਸ ਵਿੱਚ ਪਹਿਲੇ ਹਫਤੇ ਸਿਹਤ ਨਾਲ ਸਬੰਧਿਤ ਵਿਸ਼ਿਆ ਤੇ ਚਰਚਾ ਕੀਤੀ ਗਈ। ਜਿਲ੍ਹਾ ਯੂਥ ਅਫਸਰ ਮਿਸਜ ਉਮਕਾਰ ਸਵਾਮੀ ਨੇ ਕਿਹਾ ਕਿ ਇੱਕ ਤੰਦਰੁਸਤ ਸਮਾਜ ਲਈ ਹਰ ਨਾਗਰਿਕ ਦਾ ਰਿਸ਼ਟ ਪੁਸ਼ਟ ਹੋਣਾ ਬਹੁਤ ਜਰੂਰੀ ਹੈ, ਇਸ ਲਈ ਦੇਸ਼ ਦੇ ਹਰ ਨਾਗਰਿਕ ਨੂੰ ਚੰਗੀ ਖੁਰਾਕ ਮਿਲਣੀ ਚਾਹੀਦੀ ਹੈ , ਭਾਰਤ ਸਰਕਾਰ ਵੱਲੋਂ ਸਮੇਂ - ਸਮੇਂ ਤੇ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਸਿਹਤਮੰਦ ਰਹਿਣ ਲਈ ਦਵਾਈਆਂ ਦੇ ਨਾਲ ਨਾਲ ਵਿੱਤੀ ਮਦਦ ਵੀ ਦਿੱਤੀ ਜਾਂਦੀ ਹੈ। ਉਹਨਾਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬੇਸ਼ੱਕ ਪਿੰਡਾਂ ਵਿੱਚ ਹਰ ਗਰਭਵਤੀ ਔਰਤ ਨੂੰ ਬੱਚੇ ਦੇ ਜਨਮ ਦੇਣ ਤੱਕ ਅਤੇ ਬੱਚੇ ਦੇ ਜਨਮ ਲੈਣ ਤੋਂ ਬਾਅਦ ਜੱਚਾ-ਬੱਚਾ ਦੋਨਾਂ ਨੂੰ ਪੋਸ਼ਿਟਕ ਖੁਰਾਕ ਲਈ ਸਿਹਤ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਵੱਲੋਂ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਸਮੇਂ ਸਮੇਂ ਤੇ ਘਰ-ਘਰ ਜਾਕੇ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਹਨ , ਪਰ ਫਿਰ ਵੀ ਯੂਥ ਕਲੱਬਾਂ ਦੇ ਨੌਜਵਾਨ ਵੀ ਉਹਨਾਂ ਦੀ ਮੱਦਦ ਲਈ ਆਪਣਾ ਯੋਗਦਾਨ ਪਾਉਣ। ਇਸ ਤੋਂ ਇਲਾਵਾ ਸਵੱਛਤਾ ਰੱਖਣ ਬਾਰੇ ਵੀ ਦੱਸਿਆ ਗਿਆ।
ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਵਲੰਟੀਅਰਾਂ ਵੱਲੋਂ ਪੋਸਟਰ ਮੁਕਾਬਲੇ ਕਰਵਾਏ ਗਏ ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਪੋਸ਼ਣ ਸਬੰਧੀ ਦਿੱਤੇ ਗਏ ਸਲੋਗਨ " ਹਰ ਘਰ ਪੋਸ਼ਣ ਤਿਉਹਾਰ " , "ਸਹੀ ਪੋਸ਼ਣ ਦੇਸ਼ ਰੌਸ਼ਨ" ਅਤੇ ਸਵੱਛਤਾ ਰੱਖਣਾ ਵੀ ਪੋਸ਼ਣ ਦਾ ਹੀ ਹਿੱਸਾ ਹੈ ਸਬੰਧੀ ਸਟਿੱਕਰ ਬਣਾਏ ਗਏ, ਜਿੰਨਾਂ ਨੂੰ ਸਮੂਹ ਵਲੰਟੀਅਰਾਂ ਵੱਲੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਲਗਾਇਆ ਗਿਆ ਤਾਂ ਜੋ ਲੋਕਾਂ ਨੂੰ ਜਾਗੂਰਕ ਕੀਤਾ ਜਾ ਸਕੇ। ਇਸ ਤੋ ਇਲਾਵਾ ਸਮੂਹ ਪ੍ਰੋਗਰਾਮਾਂ ਵਿੱਚ ਪੋਸ਼ਣ ਸਬੰਧੀ ਸੰਹੁ ਵੀ ਚੁਕਾਈ ਗਈ।
ਇਸ ਪੋਸ਼ਣ ਮਾਹ ਦੌਰਾਨ ਵਲੰਟੀਅਰਾਂ ਨਵਰਾਜ ਸਿੰਘ, ਬਲਜਿੰਦਰ ਕੌਰ, ਅਮ੍ਰਿਤ ਸਿੰਘ,ਜਗਦੀਸ਼ ਸਿੰਘ,ਜਸਪ੍ਰੀਤ ਸਿੰਘ,ਰਘਵੀਰ ਸਿੰਘ ਅਤੇ ਸਾਜਨ ਸਿੰਘ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦੇ ਹੋਏ ਪ੍ਰੋਗਰਾਮਾਂ ਦੀ ਸਫਲਤਾ ਲਈ ਕੰਮ ਕੀਤਾ।