ਮੇਅਰ ਕਰਮਜੀਤ ਸਿੰਘ ਰਿੰਟੂ ਦੇ ਆਲ ਇੰਡੀਆ ਕੌਂਸਲ ਦੇ ਵਾਈਸ ਚੇਅਰਮੈਨ ਬਨਣ ਤੇ ਕੀਤਾ ਸਨਮਾਨਿਤ
ਅੰਮ੍ਰਿਤਸਰ ਬਾਬੂਸ਼ਾਹੀ ਨੈੱਟਵਰਕ,18 ਸਤੰਬਰ, 2021- ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਪੰਜਾਬ ਕਾਂਗਰਸ ਸੇਵਾ ਦਲ (ਅੰਮ੍ਰਿਤਸਰ ਸ਼ਹਿਰੀ ) ਵੱਲੋਂ ਆਲ ਇੰਡੀਆ ਕੋਂਸਲ ਆਫ਼ ਮੇਅਰਜ਼ (ਏ.ਆਈ.ਸੀ.ਐਮ.) ਦਾ ਵਾਈਸ ਚੇਅਰਮੈਨ ਚੁਣੇ ਜਾਣ ਤੇ ਸਿਰੋਪਾ, ਤਲਵਾਰ ਤੇ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਮੇਅਰ ਰਿੰਟੂ ਨੂੰ ਵਾਈਸ ਚੇਅਰਮੈਨ ਵੱਜੋਂ ਚੁਣੇ ਜਾਣ ਤੋਂ ਬਾਅਦ ਅੱਜ ਉਹਨਾਂ ਦੇ ਦਫ਼ਤਰ ਵਿਚ ਕਾਂਗਰਸ ਸੇਵਾ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਸ਼੍ਰੀ ਯੌਗਰਾਜ ਸ਼ਰਮਾ ਫੋਜ਼ੀ, ਵਲੈਤੀ ਰਾਮ ਆਨੰਦ ਦੀ ਅਗੁਵਾਈ ਵਿਚ ਪੰਜਾਬ ਕਾਂਗਰਸ ਸੇਵਾ ਦੱਲ ਦੀ ਪੂਰੀ ਯੂਨਿਟ ਵੱਲੋਂ ਸਨਮਾਨਤ ਕੀਤਾ ਗਿਆ।
ਆਪਣੀ ਇਸ ਉਪਲਬਧੀ 'ਤੇ ਖੁਸ਼ ਹੋ ਕੇ ਮੇਅਰ ਰਿੰਟੂ ਨੇ ਕਿਹਾ ਕਿ ਇਹ ਉਨ੍ਹਾਂ ਲਈ ਨਹੀਂ ਬਲਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਸਨੀਕਾਂ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਸਖਤ ਮਿਹਨਤ ਕਰਨਗੇ ਅਤੇ ਨਾਗਰਿਕਾਂ ਨੂੰ ਹਰ ਤਰ੍ਹਾਂ ਨਾਲ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਥਾਨਕ ਸਰਕਾਰ ਦੀ ਮਹੱਤਤਾ ਨੂੰ ਧਿਆਨ ਵਿੱਚ ਲਿਆਉਣਗੇ।
ਉਨ੍ਹਾਂ ਕਿਹਾ ਕਿ ਉਹ ਏਆਈਸੀਐਮ ਦੇ ਉੱਚ ਅਧਿਕਾਰੀਆਂ ਦਾ ਤਹਿਦਿਲੋ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੇ ਉਹਨਾਂ ਤੇ ਵਿੱਚ ਵਿਸ਼ਵਾਸ ਦਿਖਾਇਆ ਅਤੇ ਉਹਨਾਂ ਨੂੰ ਉੱਚ ਅਹੁਦਾ ਦਿੱਤਾ। ਇਹ ਮੇਅਰਾਂ ਦੀ ਰਾਸ਼ਟਰੀ ਸੰਸਥਾ ਹੈ ਅਤੇ ਅਸੀਂ ਸ਼ਹਿਰਾਂ ਦੇ ਵਸਨੀਕਾਂ ਦੇ ਵਿਕਾਸ ਅਤੇ ਭਲਾਈ ਦੇ ਮੁੱਦਿਆਂ 'ਤੇ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ। "
ਇਸ ਮੌਕੇ ਉਹਨਾਂ ਕਿਹਾ ਕਿ ਰਹਿਣ-ਸਹਿਣ ਤੇ ਜੀਵਨ ਯਾਪਨ ਸਥਿਤੀਆਂ ਬਾਰੇ ਲੋਕਾਂ ਦੀਆਂ ਉਮੀਦਾਂ ਕਈ ਗੁਣਾ ਵਧ ਗਈਆਂ ਹਨ ਅਤੇ ਨਗਰ ਪਾਲਿਕਾਵਾਂ ਨੂੰ ਟੀਚਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨੀ ਪਵੇਗੀ। “ਵਿਕਾਸ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਐਮਸੀ ਦੀ ਭੂਮਿਕਾ ਵਧੀ ਹੈ ਅਤੇ ਸਾਨੂੰ ਭਵਿੱਖ ਲਈ ਤਿਆਰੀ ਕਰਨੀ ਪਏਗੀ ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਰਹਿਨੂਮਾ ਹਨ ਅਤੇ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੇ ਯਤਨਾਂ ਦੇ ਪਿੱਛੇ ਕੰਮ ਕਰਨ ਲਈ ਹੱਲਾ-ਸ਼ੇਰੀ ਦਿੰਦੇ ਹਨ। ਮੇਅਰ ਰਿੰਟੂ ਨੇ ਕਿਹਾ, “ਮੈਂ ਸਥਾਨਕ ਲੀਡਰਸ਼ਿਪ ਅਤੇ ਕੌਂਸਲਰਾਂ ਦਾ ਵੀ ਧੰਨਵਾਦੀ ਹਾਂ ਜੋ ਅੱਜ ਇੱਥੇ ਮੈਨੂੰ ਸੌਂਪੀ ਗਈ ਇਸ ਨਵੀਂ ਜ਼ਿੰਮੇਵਾਰੀ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਹਨ।”
ਉਨ੍ਹਾਂ ਅੱਗੇ ਕਿਹਾ ਕਿ ਏਆਈਸੀਐਮ ਦੇਸ਼ ਦੀਆਂ ਸਥਾਨਕ ਸਰਕਾਰਾਂ ਨੂੰ ਤਿੰਨ ਪੱਧਰੀ ਸਰਕਾਰੀ ਪ੍ਰਣਾਲੀ ਵਿੱਚ ਸਭ ਤੋਂ ਮਹੱਤਵਪੂਰਨ ਕਦਮ ਵਜੋਂ ਵੇਖਦਾ ਹੈ ਜੋ ਵਿਕਾਸ ਅਤੇ ਪ੍ਰਗਤੀ ਦੇ ਸਾਰੇ ਖੇਤਰਾਂ ਵਿੱਚ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।
ਇਸ ਮੌਕੇ ਤੇ ਕਾਂਗਰਸ ਸੇਵਾ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਸ਼੍ਰੀ ਯੌਗਰਾਜ ਸ਼ਰਮਾ ਫੋਜ਼ੀ, ਵਲੈਤੀ ਰਾਮ ਆਨੰਦ, ਸੁਰਿੰਦਰ ਸਿੰਘ, ਅਤੁਲ ਸ਼ਰਮਾ, ਨੱਡਾ ਪ੍ਰਧਾਨ, ਪਵਨਦੀਪ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਕਰਮਦੀਪ ਸਿੰਘ, ਸੁਰਜੀਤ ਸ਼ਰਮਾ, ਜਗਜੀਤ ਸਿੰਘ, ਦੀਪੂ ਪਹਿਲਵਾਨ, ਵਿਜੈ ਸ਼ਰਮਾ, ਚਮਨ ਲਾਲ, ਅਸ਼ੋਕ ਲੂੱਥਰਾ, ਵਿਕਰਮਜੀਤ ਸਿੰਘ, ਕੈਪਟਨ ਕੌਸ਼ਿਕ ਸ਼ਰਮਾ, ਨਿਸ਼ਾਨ ਸਿੰਘ, ਜਸਪ੍ਰੀਤ ਸਿੰਘ, ਹਰਬਖਸ਼ ਸਿੰਘ, ਸੁਖਰਾਜ ਸਿੰਘ, ਲਵਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਗੁਰਚਰਨ ਸਿੰਘ, ਰੋਬਨ, ਰਾਜੂ ਮਸੀਹ, ਸਤਪਾਲ, ਪ੍ਰੀਤਮ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ, ਮੈਡਮ ਸਪਨਾ ਸ਼ਰਮਾ,(ਰਾਹੂਲ ਗਾਂਧੀ ਬ੍ਰਿਗੇਡ) ਮੈਡਮ ਵੰਦਨਾ ਸ਼ਰਮਾ, ਸੋਨਮ, ਮੈਡਮ ਸੀਮਾ ਉੱਤਰੀ ਹਲਕਾ ਇੰਚਾਰਜ, ਮੈਡਲ ਜੋਤੀ ਮਲਹੋਤਰਾ, ਮੈਡਮ ਪਿੰਕੀ ਸ਼ਰਮਾ, ਨੀਨਾ ਗੁਪਤਾ, ਪ੍ਰੇਮਪਾਲ ਸਿੰਘ, ਡੀ.ਪੀ. ਮਲਿਕ, ਆਦਿ ਹਾਜ਼ਰ ਸਨ।