ਬੈਂਸ ਦੀ ਕਾਂਗਰਸ ਨੂੰ ਸਲਾਹ ਤਿੰਨ ਮਹੀਨੇ ਹੋਰ ਚਲਾ ਲਓ ਸਰਕਾਰ, ਜੇ ਲੱਗਿਆ ਗਵਰਨਰ ਰਾਜ ਤਾਂ ਕਿਸਾਨਾਂ ਲਈ ਹੋ ਜਾਵੇਗੀ ਵੱਡੀ ਮੁਸ਼ਕਿਲ
ਸੰਜੀਵ ਸੂਦ
ਲੁਧਿਆਣਾ, 18 ਸਤੰਬਰ 2021 - ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਂਗਰਸ ਦਾ ਆਪਸੀ ਮਾਮਲਾ ਹੈ ਪਰ ਇਸ ਮਾਮਲੇ ਤੇ ਉਹ ਕਾਂਗਰਸ ਨੂੰ ਸਲਾਹ ਦੇਣਗੇ ਕਿ ਜੇਕਰ ਆਉਂਦੇ ਸਮੇਂ 'ਚ ਗਵਰਨਰ ਰਾਜ ਲਾਗੂ ਹੋ ਜਾਂਦਾ ਹੈ ਤਾਂ ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜੋ ਸੰਘਰਸ਼ ਚਲਾਏ ਜਾ ਰਹੇ ਹਨ ਉਨ੍ਹਾਂ ਨੂੰ ਵੱਡੀ ਢਾਅ ਲੱਗ ਸਕਦੀ ਹੈ
ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸੀ ਜਗਤ ਵਿੱਚ ਇੱਕ ਨਵਾਂ ਮੁੱਦਾ ਛਿੜ ਗਿਆ ਹੈ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਨੂੰ ਜਦੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਦੋਹਾਂ ਨੇ ਇਹ ਸਾਫ ਕਿਹਾ ਕਿ ਹਾਲਾਂਕਿ ਇਹ ਕਾਂਗਰਸ ਦਾ ਆਪਸੀ ਮੁੱਦਾ ਹੈ ਪਰ ਲੋਕਾਂ ਅਤੇ ਕਿਸਾਨਾਂ ਦੇ ਪੱਖ ਚ ਕਾਂਗਰਸ ਨੂੰ ਤਿੰਨ ਮਹੀਨੇ ਤੱਕ ਸਰਕਾਰ ਹੋਰ ਚਲਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ ਅਤੇ ਜੇਕਰ ਚੋਣਾਂ ਨਾ ਹੋਈਆਂ ਤਾਂ ਮਾਹੌਲ ਪੰਜਾਬ ਦਾ ਬਦਲ ਸਕਦਾ ਹੈ ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਖੇਤੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜੇਕਰ ਗਵਰਨਰ ਰਾਜ ਚੋਣਾਂ ਨਾ ਹੋਣ ਕਰਕੇ ਲਾਗੂ ਹੋ ਜਾਂਦਾ ਹੈ ਤਾਂ ਗਵਰਨਰ ਰਾਜ ਕਿਸਾਨਾਂ ਦੇ ਹੱਕ ਵਿਚ ਨਹੀਂ ਹੋਵੇਗਾ ਕਿਸਾਨਾਂ ਦੇ ਅੰਦੋਲਨ ਨੂੰ ਇਸ ਨਾਲ ਵੱਡੀ ਢਾਅ ਲੱਗ ਸਕਦੀ ਹੈ। ਇਸ ਕਰਕੇ ਕਾਂਗਰਸ ਨੂੰ ਹੋ ਇਹੀ ਸਲਾਹ ਦੇਣਾ ਚਾਹੁੰਦੇ ਨੇ ਕਿ ਉਹ ਘੱਟੋ ਘੱਟ ਤਿੰਨ ਮਹੀਨੇ ਤੱਕ ਚੋਣਾਂ ਹੋਣ ਤਕ ਸਰਕਾਰ ਚਲਾ ਲੈਣ।