ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦੀ ਇਕ ਸੋਚੀ ਸਮਝੀ ਸਾਜਿਸ਼ ਕੈਪਟਨ ਦਾ ਅਸਤੀਫਾ- ਮਹਿਤਾ
ਪਟਿਆਲਾ,18 ਸਤੰਬਰ 2021 - ਆਮ ਆਦਮੀ ਪਾਰਟੀ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਪੰਜਾਬ ਕਾਂਗਰਸ ਤੇ ਦੋਸ਼ ਲਾਉਂਦਿਆਂ ਕਿਹਾ ਕੀ ਚੋਣਾ ਨੇੜੇ ਆਉਂਦੀਆਂ ਹੀ ਲੋਕਾਂ ਦਾ ਧਿਆਨ ਭਟਕਾਉਣ ਵਿੱਚ ਲੱਗੀ ਪੰਜਾਬ ਕਾਂਗਰਸ , ਸੱਤਾ ਵਿੱਚ ਰਹਿਣਾ ਹੀ ਕਾਂਗਰਸ ਦਾ ਮੁੱਖ ਮਕਸਦ ਰਿਹਾ ਹੈ। ਜਿਸਦਾ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ ਕਿਉਂਕਿ ਪਿਛਲੇ 4.5 ਸਾਲਾਂ ਵਿੱਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਨਹੀਂ ਨਿਭਾ ਪਾਈ।
ਪੰਜਾਬ ਦੀ ਕਾਂਗਰਸ ਸਰਕਾਰ ਆਪਣੀਆਂ ਨਲਾਇਕੀਆਂ ਤੇ ਪਰਦਾ ਪਾਉਣ ਲਈ ਅਤੇ ਮੁੜ ਸੱਤਾ ਹਾਸਲ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਹੈ। ਇਹ ਸਾਰੀ ਡਰਾਮੇਬਾਜੀ ਹੈ, ਜੇਕਰ ਕੈਪਟਨ ਦਾ ਅਸਤੀਫਾ ਲੈਣ ਨਾਲ ਪੰਜਾਬ ਦਾ ਭਲਾ ਹੋ ਜਾਣਾ ਸੀ ਤਾਂ ਕਾਂਗਰਸ ਦੀ ਸੈਂਟਰ ਲੀਡਰਸ਼ਿਪ ਨੇ ਇਹ ਕਦਮ ਪਹਿਲਾਂ ਕਿਉਂ ਨਹੀਂ ਚੁੱਕਿਆ। ਜਿੱਥੇ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਹਿਤਾਇਸ਼ੀ ਅਖਵਾਉਂਦੇ ਹਨ ਉਥੇ ਹੀ ਇਹਨਾਂ ਦੀਆਂ ਕਰੀਬੀਆਂ ਉਹਨਾਂ ਵਿਧਾਇਕਾਂ ਦੇ ਨਾਲ ਦੇਖਣ ਨੂੰ ਮਿਲੀਆਂ ਜਿਹਨਾਂ ਉਪਰ ਨਕਲੀ ਸ਼ਰਾਬ ਦੀ ਫੈਕਟਰੀ ਲਗਾਉਣ ਦੇ ਦੋਸ਼ ਹਨ। ਇਸਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦਾ ਪੰਜਾਬ ਦੀ ਜਨਤਾ ਜਾਂ ਇਥੋਂ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ , ਬਲਕਿ ਸਿਰਫ਼ ਸੱਤਾ ਦਾ ਆਨੰਦ ਮਾਨਣਾ ਹੈ ਇਸ ਸਭ ਦੇ ਚਲਦਿਆਂ ਹੀ ਕੈਪਟਨ ਦਾ ਅਸਤੀਫਾ ਲਿਆ ਗਿਆ ਜਾਂ ਕੈਪਟਨ ਵੱਲੋਂ ਦਿੱਤਾ ਗਿਆ ।
ਮਹਿਤਾ ਨੇ ਅੱਗੇ ਕਿਹਾ ਕਿ ਇਹਨਾਂ ਰਾਜਸੀ ਦੀਆਂ ਚਾਲਾਂ ਤੌਂ ਹੁੱਣ ਪੰਜਾਬ ਦੀ ਜਨਤਾ ਭਲੀ ਭਾਂਤੀ ਜਾਣੂ ਹੈ ਇਸਲਈ ਉਹ ਹੁਣ 2022 ਦੀਆਂ ਵਿਧਾਨਸਭਾ ਚੌਣਾਂ ਚ ਇਨਾਂ ਕੌਝੀਆਂ ਚਾਲਾਂ ਦਾ ਸ਼ਿਕਾਰ ਨਹੀਂ ਬਣੇਗੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਨਾਂ ਨੂੰ ਸੱਚ ਦਾ ਆਈਨਾ ਦਿਖਾਇਆ ਜਾਵੇਗਾ।