← ਪਿਛੇ ਪਰਤੋ
ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਅੱਜ 19 ਸਤੰਬਰ ਨੂੰ ਹੋਵੇਗਾ ਫੈਸਲਾ, 11 ਵਜੇ ਫਿਰ ਹੋਵੇਗੀ ਸੀ ਐਲ ਪੀ ਮੀਟਿੰਗ ਚੰਡੀਗੜ੍ਹ, 19 ਸਤੰਬਰ, 2021: ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਅੱਜ 19 ਸਤੰਬਰ ਨੁੰ ਹੋਵੇਗਾ। ਪਾਰਟੀ ਨੇ ਕਾਂਗਰਸ ਵਿਧਾਇਕ ਪਾਰਟੀ ਯਾਨੀ ਸੀ ਐਲ ਪੀ ਦੀ ਮੀਟਿੰਗ ਅੱਜ ਫਿਰ 11 ਵਜੇ ਰੱਖ ਲਈ ਹੈ। ਇਸ ਮੀਟਿੰਗ ਵਿਚ ਇਸ ਬਾਰੇ ਹਾਈ ਕਮਾਂਡ ਦੇ ਫੈਸਲੇ ਤੋਂ ਵਿਧਾਇਕਾਂ ਨੁੰ ਜਾਣੂ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਕੱਲ੍ਹ ਸ਼ਾਮ 5 ਵਜੇ ਹੋਈ ਮੀਟਿੰਗ ਵਿਚ ਵਿਧਾਇਕਾਂ ਨੇ ਇਕ ਮਤਾ ਪਾ ਕੇ ਨਵੇਂ ਆਗੂ ਬਾਰੇ ਫੈਸਲਾ ਲੈਣ ਦੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਸਨ। ਯਾਦ ਰਹੇ ਕਿ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਸੀ।
Total Responses : 260