← ਪਿਛੇ ਪਰਤੋ
ਨਵਾਂ ਮੁੱਖ ਮੰਤਰੀ ਆਉਣ ਮਗਰੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿਚ ਵੱਡੀ ਰੱਦੋ ਬਦਲ ਤੈਅ ਚੰਡੀਗੜ੍ਹ, 19 ਸਤੰਬਰ, 2021: ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਮਗਰੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿਚ ਵੱਡੀ ਰੱਦੋ ਬਦਲ ਦੇ ਆਸਾਰ ਹਨ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਤੇ ਐਡਵੋਕੇਟ ਜਨਰਲ ਅਤੁਲ ਨੰਦਾ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਨਵੇਂ ਮੁੱਖ ਮੰਤਰੀ ਦੇ ਆਉਣ ਮਗਰੋਂ ਜਿਥੇ ਮੁੱਖ ਮੰਤਰੀ ਦਫਤਰ ਵਿਚ ਮੀਡੀਆ ਸਲਾਹਕਾਰ ਸਮੇਤ ਨਵੇਂ ਅਮਲੇ ਦੀ ਤਾਇਨਾਤੀ ਹੋਣੀ ਤੈਅ ਹੈ, ਉਥੇ ਹੀ ਡੀ ਜੀ ਪੀ ਸਮੇਤ ਪੁਲਿਸ ਪ੍ਰਸ਼ਾਸਨ ਵਿਚ ਵੀ ਵੱਡਾ ਰੱਦੋ ਬਦਲ ਹੋ ਸਕਦਾ ਹੈ। ਸੰਭਾਵਨਾ ਹੈ ਕਿ ਚੀਫ ਸੈਕਟਰੀ ਨੁੰ ਨਾ ਬਦਲਿਆ ਜਾਵੇ ਪਰ ਪਹਿਲੇ ਪੜਾਅ ਵਿਚ ਹੈਡਕੁਆਰਟਰ ਤੇ ਅਗਲੇ ਪੜਾਵਾਂ ਵਿਚ ਜ਼ਿਲ੍ਹਿਆਂ ਵਿਚ ਵੀ ਅਫਸਰ ਬਦਲੇ ਜਾ ਸਕਦੇ ਹਨ। ਆਈ ਏ ਐਸ ਤੇ ਆਈ ਪੀ ਐਸ ਸਮੇਤ ਹੋਰ ਕੇਡਰ ਦੇ ਅਫਸਰ ਵੀ ਬਦਲੇ ਜਾਣੇ ਤੈਅ ਹਨ ਤੇ ਉਹਨਾਂ ਦਾ ਵੀ ਤਬਾਦਲਾ ਤੈਅ ਹੈ ਜਿਹਨਾਂ ਦੇ ਕਹੇ ਬਿਨਾਂ ਪਹਿਲਾਂ ਪੱਤਾ ਨਹੀਂ ਹਿਲਦਾ ਸੀ।
Total Responses : 108