ਪੰਜਾਬ ਦਾ ਮੁੱਖ ਮੰਤਰੀ ਤੈਅ ਕਰਨ ਲਈ ਦਿੱਲੀ ’ਚ ਦੇਰ ਰਾਤ ਹੋਈ ਮੀਟਿੰਗ
ਨਵੀਂ ਦਿੱਲੀ, 19 ਸਤੰਬਰ, 2021: ਪੰਜਾਬ ਦਾ ਅਗਲਾ ਮੁੱਖ ਮੰਤਰੀ ਤੈਅ ਕਰਨ ਲਈ ਕੱਲ੍ਹ ਦੇਰ ਰਾਤ ਨੂੰ ਇਥੇ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਅਤੇ ਸੀਨੀਅਰ ਕਾਂਗਰਸੀ ਆਗੂ ਕੇ ਸੀ ਵੇਨੂਗੋਪਾਲ ਅਤੇ ਅੰਬਿਕਾ ਸੋਨੀ ਵੀ ਸ਼ਾਮਲ ਸਨ।
ਇਸ ਮੀਟਿੰਗ ਵਿਚ ਪੰਜਾਬ ਦਾ ਨਵਾਂ ਮੁੱਖ ਮੰਤਰੀ ਕਿਸਨੁੰ ਲਗਾਇਆ ਜਾਵੇ, ਇਸ ਬਾਰੇ ਚਰਚਾ ਹੋਈ। ਸੂਤਰਾਂ ਮੁਤਾਬਕ ਹਾਈ ਕਮਾਂਡ ਅੰਬਿਕਾ ਸੋਨੀ ਦੇ ਨਾਂ ’ਤੇ ਵੀ ਵਿਚਾਰ ਕਰ ਰਹੀ ਹੈ। ਇਕ ਤਾਂ ਉਹ ਹਿੰਦੂ ਚੇਹਰਾਹਨ ਤੇ ਦੂਜਾ ਮਹਿਲਾ ਹਨ।
ਸੂਤਰਾਂ ਮੁਤਾਬਕ ਨਵਜੋਤ ਸਿੱਧੂ ਦੀ ਦਾਅਵੇਦਾਰੀ ਵੀ ਪ੍ਰਬਲ ਹੈ। ਜਿਸ ਤਰੀਕੇ ਪ੍ਰਿਅੰਕਾ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੁੰ ਹਟਾਉਣ ਦੀ ਮੁਹਿੰਮ ਵਿਚ ਨਵਜੋਤ ਸਿੱਧੂ ਦਾ ਸਾਥ ਦਿੱਤਾ ਹੈ, ਉਸ ਤੋਂ ਅਜਿਹਾ ਸੰਭਵ ਹੈ ਕਿ ਨਵਜੋਤ ਸਿੱਧੂ ਹੱਥ ਹੀ ਪੰਜਾਬ ਦੀ ਵਾਗਡੋਰ ਆ ਜਾਵੇ।
ਉਂਝ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਵੀ ਮੈਦਾਨਵਿਚ ਦੱਸੇ ਜਾਂਦੇ ਹਨ।