ਮੁੱਖ ਮੰਤਰੀ ਦਾ ਚੇਹਰਾ ਆਮ ਸਹਿਮਤੀ ਨਾਲ ਚੁਣਨ ’ਚ ਜੁਟੀ ਹਾਈ ਕਮਾਂਡ, ਅਬਿੰਕਾ ਸੋਨੀ ਨੇ ਸੀ ਐਮ ਦੇ ਦਾਅਵੇਦਾਰ ਬਣਨ ਤੋਂ ਕੀਤੀ ਨਾਂਹ
ਚੰਡੀਗੜ੍ਹ, 19 ਸਤੰਬਰ,2021: ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਚੇਹਰਾ ਆਮ ਸਹਿਮਤੀ ਨਾਲ ਚੁਣਨ ਦੀ ਮੁਹਿੰਮ ਵਿੱਢੀ ਹੋਈ ਹੈ। ਇਸ ਅਹੁਦੇ ਲਈ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਨੂੰ ਪੇਸ਼ਕਸ਼ ਕੀਤੀ ਗਈ ਸੀ ਪਰ ਉਹਨਾਂ ਨੇ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਉਹ ਸ਼ੁਰੂ ਤੋਂ ਹੀ ਕਿਸੇ ਸਿੱਖ ਚੇਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਕਰਦੇ ਰਹੇ ਹਨ ਤੇ ਹੁਣ ਆਪਣਾ ਸਟੈਂਡ ਨਹੀਂ ਬਦਲਣਾ ਚਾਹੁੰਦੇ। ਦੂਜਾ ਉਹ ਕਾਫੀ ਦੇਰ ਤੋਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਹਨ, ਇਸਲਈ ਮੁੜ ਸਰਗਰਮ ਨਹੀਂ ਹੋਣਾ ਚਾਹੁੰਦੇ।
ਕਾਂਗਰਸ ਹਾਈ ਕਮਾਂਡ ਦੇ ਆਬਜ਼ਰਵਰ ਅਜੈ ਮਾਕਣ ਤੇ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮਿਲ ਕੇ ਇਕੱਲੇ ਇਕੱਲੇ ਵਿਧਾਇਕ ਨੂੰ ਮਿਲ ਰਹੇਹਨ ਤੇ ਆਮ ਰਾਇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਤਾ ਲੱਗਾ ਹੈ ਕਿ ਦੋ ਮੰਤਰੀਆਂ ਨੇ ਸੁਨੀਲ ਜਾਖੜ ਦੇ ਨਾਂ ਦਾ ਵਿਰੋਧ ਕੀਤਾ। ਇਸੇ ਤਰੀਕੇ ਨਵਜੋਤ ਸਿੱਧੂ ਦੇ ਨਾਂ ਦਾ ਵੀ ਵਿਰੋਧ ਹੋਣ ਦੀ ਖਬਰ ਹੈ। ਸਵੇਰੇ 11 ਵਜੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚਹੋਵੇਗੀ ਜਿਸ ਵਿਚ ਇਸ ਮਾਮਲੇ ’ਤੇ ਫਿਰ ਤੋਂ ਚਰਚਾ ਕੀਤੇ ਜਾਵੇਗੀ। ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖਮੰਤਰੀ ਦੇ ਨਾਲ ਦੋ ਡਿਪਟੀਸੀ ਐਮ ਵੀ ਬਣਾਏ ਜਾਣਗੇ।