ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਟਲੀ, ਨਵਜੋਤ ਸਿੱਧੂ ਦਾ ਦਾਅਵਾ ਆਇਆ ਸਾਹਮਣੇ
ਚੰਡੀਗੜ੍ਹ, 19 ਸਤੰਬਰ, 2021: ਪੰਜਾਬ ਕਾਂਗਰਸ ਵਿਧਾਇਕ ਦਲ ਅੱਜ 11 ਵਜੇ ਹੋਣ ਵਾਲੀ ਮੀਟਿੰਗ ਟਾਲ ਦਿੱਤੀ ਗਈ ਹੈ।ਸੂਤਰਾਂ ਦੇ ਮੁਤਾਬਕ ਹੁਣ ਵਿਧਾਇਕ ਦਲ ਦੀ ਮੀਟਿੰਗ ਨਹੀਂ ਹੋਵੇਗੀ ਬਲਕਿ ਹਾਈ ਕਮਾਂਡ ਵੱਲੋਂ ਸਿੱਧਾ ਹੀ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।
ਇਸ ਦੌਰਾਨ ਨਿਊਜ਼ 18 ਦੀਰਿਪੋਰਟ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਹਾਈ ਕਮਾਂਡ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਮੈਨੁੰ ਮੁੱਖ ਮੰਤਰੀ ਬਣਾਓ। ਉਹਨਾਂ ਹਾਈ ਕਮਾਂਡ ਨੁੰ ਕਿਹਾ ਹੈ ਕਿ ਮੈਨੁੰ ਮੁੱਖ ਮੰਤਰੀ ਬਣਾਓ ਤੇ ਭਵਿੱਖ ਦੇ ਮੁੱਖਮੰਤਰੀ ਵਜੋਂ ਪੇਸ਼ ਕਰੋ, ਮੈਂ ਤੁਹਾਡਾ ਸਾਰਾ ਏਜੰਡਾ ਲਾਗੁ ਕਰਾਂਗਾ।
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਟਲੀ, ਨਵਜੋਤ ਸਿੱਧੂ ਦਾ ਦਾਅਵਾ ਆਇਆ ਸਾਹਮਣੇ, ਵੀਡੀਓ ਵੀ ਦੇਖੋ...
https://www.facebook.com/BabushahiDotCom/videos/876724913220439