ਸੁਖਜਿੰਦਰ ਰੰਧਾਵਾ ਦੇ ਘਰ ਵਧੀਆਂ ਰੌਣਕਾਂ
ਚੰਡੀਗੜ੍ਹ, 19 ਸਤੰਬਰ 2021 - ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਜਿੰਦਰ ਰੰਧਾਵਾ ਦੇ ਨਾਂਅ 'ਤੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਲਈ ਮੋਹਰ ਲੱਗ ਚੁੱਕੀ ਹੈ ਹਲਾਂਕਿ ਭੁੱਚੋ ਤੋਂ ਕਾਂਗਰਸੀ ਐਮ ਐਲ ਏ ਪ੍ਰੀਤਮ ਸਿੰਘ ਕੋਟਭਾਈ ਨੇ ਐਲਾਨ ਕਰ ਦਿੱਤਾ ਹੈ ਕਿ ਸੁਖਜਿੰਦਰ ਰੰਧਾਵਾ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਜਿਸ ਤੋਂ ਬਾਅਦ ਹੁਣ ਸੁਖਜਿੰਦਰ ਰੰਧਾਵਾ ਦੇ ਘਰ ਰੌਣਕਾਂ ਵਧਣ ਲੱਗ ਗਈਆਂ ਹਨ। ਖਬਰ ਸਾਹਮਣੇ ਆ ਰਹੀ ਹੈ ਤ੍ਰਿਪਤ ਰਾਜਿੰਦਰ ਬਾਜਵਾ, ਮੁਹੰਮਦ ਮੁਸਤਫਾ ਅਤੇ ਪ੍ਰਗਟ ਸਿੰਘ ਰੰਧਾਵਾ ਦੇ ਘਰ ਪਹੁੰਚ ਚੁੱਕੇ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਾਂਅ ਬਾਰੇ ਐਲਾਨ ਕਰ ਦਿੱਤਾ ਜਾਏਗਾ।