ਸੁਖਜਿੰਦਰ ਰੰਧਾਵਾ ਹੋਣਗੇ ਅਗਲੇ ਸੀ ਐਮ... ਵਿਕੀਪੀਡੀਆ ਨੇ ਕੀਤਾ ਅੱਪਡੇਟ
ਚੰਡੀਗੜ੍ਹ, 19 ਸਤੰਬਰ 2021 - ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਜਿੰਦਰ ਰੰਧਾਵਾ ਦੇ ਨਾਂਅ 'ਤੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਲਈ ਮੋਹਰ ਲੱਗ ਚੁੱਕੀ ਹੈ ਹਲਾਂਕਿ ਭੁੱਚੋ ਤੋਂ ਕਾਂਗਰਸੀ ਐਮ ਐਲ ਏ ਪ੍ਰੀਤਮ ਸਿੰਘ ਕੋਟਭਾਈ ਨੇ ਐਲਾਨ ਕਰ ਦਿੱਤਾ ਹੈ ਕਿ ਸੁਖਜਿੰਦਰ ਰੰਧਾਵਾ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਜਿਸ ਤੋਂ ਬਾਅਦ ਹੁਣ ਸੁਖਜਿੰਦਰ ਰੰਧਾਵਾ ਦੇ ਘਰ ਰੌਣਕਾਂ ਵਧਣ ਲੱਗ ਗਈਆਂ ਹਨ। ਜਲਦ ਹੀ ਉਨ੍ਹਾਂ ਦੇ ਨਾਂਅ ਬਾਰੇ ਐਲਾਨ ਕਰ ਦਿੱਤਾ ਜਾਏਗਾ।
ਪਰ ਰੰਧਾਵਾ ਦੇ ਨਾਂਅ ਦੇ ਐਲਾਨ ਤੋਂ ਪਹਿਲਾਂ ਹੀ ਵਿਕੀਪੀਡੀਆ ਉੱਤੇ ਅਪਡੇਟ ਕਰ ਦਿੱਤਾ ਗਿਆ ਹੈ ਕਿ ਰੰਧਾਵਾ ਨੂੰ ਕਾਂਗਰਸ ਵੱਲੋਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾ ਦਿੱਤਾ ਹੈ ਅਤੇ ਕਾਂਗਰਸੀ ਵਿਧਾਇਕਾਂ ਤੋਂ ਲੈ ਕੇ ਕਾਂਗਰਸ ਹਾਈ ਕਮਾਂਡ ਤੱਕ ਉਨ੍ਹਾਂ ਦੇ ਨਾਂਅ 'ਤੇ ਮੋਹਰ ਲੱਗ ਚੁੱਕੀ ਹੈ ਬੱਸ ਰਸਮੀ ਐਲਾਨ ਹੋਣਾ ਬਾਕੀ ਹੈ।