← ਪਿਛੇ ਪਰਤੋ
ਹਰੀਸ਼ ਰਾਵਤ ਨੇ ਪੰਜਾਬ ਦੇ ਰਾਜਪਾਲ ਤੋਂ ਮਿਲਣ ਲਈ ਮੰਗਿਆ ਸਮਾਂ
ਚੰਡੀਗੜ੍ਹ, 19 ਸਤੰਬਰ 2021 - ਪੰਜਾਬ ਦੇ ਸੀ ਐਮ ਦੇ ਚਿਹਰੇ ਨੂੰ ਲੈ ਕੇ ਅਜੇ ਵੀ ਪੰਜਾਬ ਕਾਂਗਰਸ 'ਚ ਪੇਚ ਫਸਿਆ ਹੋਇਆ ਹੈ ਅਤੇ ਪਹਿਲਾਂ ਕਾਂਗਰਸ ਵੱਲੋਂ ਸੁਖਜਿੰਦਰ ਰੰਧਾਵਾ ਦਾ ਨਾਂਅ ਫਾਈਨਲ ਕਰ ਦਿੱਤਾ ਗਿਆ ਸੀ ਬੱਸ ਸਿਰਫ ਰਸਮੀ ਐਲਾਨ ਹੋਣਾ ਬਾਕੀ ਸੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਨਵਜੋਤ ਸਿੱਧੂ ਵੱਲੋਂ ਉਨ੍ਹਾਂ ਦੀ ਤਾਜਪੋਸ਼ੀ ਨੂੰ ਰੋਕਿਆ ਗਿਆ ਹੈ ਅਤੇ ਹਾਈ ਕਮਾਂਡ ਤੱਕ ਪਹੁੰਚ ਕੀਤੀ ਗਈ ਹੈ ਅਤੇ ਆਪਣੇ ਆਪ ਨੂੰ ਸੀ ਐਮ ਦੇ ਚਿਹਰੇ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਹੀ ਸੀਨੀਅਰ ਲੀਡਰ ਹਰੀਸ਼ ਰਾਵਤ ਵੱਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਕੋਲੋਂ ਮਿਲਣ ਲਈ ਸਮਾਂ ਮੰਗਿਆ ਹੈ।
Total Responses : 935