ਚਰਨਜੀਤ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਰਾਵਤ ਨੇ ਕੀਤਾ ਟਵੀਟ, ਵੀਡੀਓ ਵੀ ਦੇਖੋ
ਚੰਡੀਗੜ੍ਹ, 19 ਸਤੰਬਰ 2021 - ਆਖਰਕਾਰ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ, ਇਸ ਬਾਰੇ ਹਰੀਸ਼ ਰਾਵਤ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਦਾ ਨਾਂਅ ਲਗਪਗ ਫਾਈਨਲ ਹੋ ਗਿਆ ਸੀ, ਪਰ ਅਖੀਰ 'ਚ ਜਦੋਂ ਸਿਰਫ ਐਲਾਨ ਬਾਕੀ ਸੀ ਇੱਕ ਵਾਰ ਫੇਰ ਨਵਜੋਤ ਸਿੱਧੂ ਵੱਲੋਂ ਅੜਿੱਕਾ ਪਾ ਦਿੱਤਾ ਗਿਆ ਅਤੇ ਆਖਰ ਹਾਈ ਕਮਾਂਡ ਨੇ ਫੈਸਲਾ ਲੈਂਦਿਆਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ।
ਚਰਨਜੀਤ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਰਾਵਤ ਨੇ ਕੀਤਾ ਟਵੀਟ, ਵੀਡੀਓ ਵੀ ਦੇਖੋ
https://www.facebook.com/BabushahiDotCom/videos/257331982939572