Photo Source: Babushahi Bureau
ਪੜ੍ਹੋ ਚਰਨਜੀਤ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਬਾਰੇ ਕੈਪਟਨ ਅਮਰਿੰਦਰ ਨੇ ਕੀ ਕਿਹਾ ?
ਚੰਡੀਗੜ੍ਹ, 19 ਸਤੰਬਰ, 2021: ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਨੂੰ ਨਵੇਂ ਪੰਜਾਬ ਦੇ ਮੁੱਖ ਮੰਤਰੀ ਚੁਣੇ ਜਾਣ 'ਤੇ ਵਧਾਈ ਦਿੱਤੀ।
ਟਵਿੱਟਰ 'ਤੇ ਟਵੀਟ ਕਰਦੇ ਹੋਏ ਕੈਪਟਨ ਨੇ ਲਿਖਿਆ,' ਚਰਨਜੀਤ ਸਿੰਘ ਚੰਨੀ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੈਨੂੰ ਉਮੀਦ ਹੈ ਕਿ ਉਹ ਪੰਜਾਬ ਸਰਹੱਦੀ ਸੂਬੇ ਨੂੰ ਸੁਰੱਖਿਅਤ ਰੱਖਣ ਅਤੇ ਸਾਡੇ ਲੋਕਾਂ ਨੂੰ ਸਰਹੱਦ ਪਾਰ ਤੋਂ ਵਧ ਰਹੇ ਸੁਰੱਖਿਆ ਖਤਰੇ ਤੋਂ ਬਚਾਉਣ ਦੇ ਯੋਗ ਹੋਵੇਗਾ। ”