← ਪਿਛੇ ਪਰਤੋ
ਪੰਜਾਬ ਦਾ ਪਹਿਲਾ ਪੁਆਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ, 19 ਸਤੰਬਰ, 2021: ਚਰਨਜੀਤ ਸਿੰਘ ਚੰਨੀ ਪਹਿਲੇ ਅਜਿਹੇ ਮੁੱਖ ਮੰਤਰੀ ਹਨ ਜੋ ਪੁਆਧ ਇਲਾਕੇ ਤੋਂ ਹਨ। ਹੁਣ ਤੱਕ ਪੰਜਾਬ ਵਿਚ ਸਿਰਫ ਮਾਝਾ, ਮਾਲਵਾ ਤੇ ਦੁਆਬਾ ਖੇਤਰ ਹੀ ਪ੍ਰੁਮੱਖ ਮੰਨੇ ਜਾਂਦੇ ਸਨ ਪਰ ਪਿਛਲੇ ਸਮੇਂ ਦੌਰਾਨ ਆਪਣਾ ਵਿਰਸਾ ਸੰਭਾਲਣ ਵਿਚ ਪੁਆਧੀ ਲੋਕ ਵੀ ਬਹੁਤ ਸਰਗਰਮ ਹੋਏ ਹਨ। ਚਰਨਜੀਤ ਸਿੰਘ ਚੰਨੀ ਪੁਆਧ ਇਲਾਕੇ ਨਾਲ ਸਬੰਧਤ ਹਨ ਤੇ ਇਸ ਇਲਾਕੇ ਨਾਲ ਸਬੰਧਤ ਪਹਿਲੇ ਮੁੱਖ ਮੰਤਰੀ ਹੋਣਗੇ।
Total Responses : 267