← ਪਿਛੇ ਪਰਤੋ
ਪੰਜਾਬ ਦੇ ਡਿਪਟੀ ਸੀ ਐਮ ਦੇ ਨਾਵਾਂ ਦੇ ਰਸਮੀ ਐਲਾਨ ਦੀ ਉਡੀਕ ਜਾਰੀ ਚੰਡੀਗੜ੍ਹ, 20 ਸਤੰਬਰ, 2021:ਭਾਵੇਂ ਚੰਡੀਗੜ੍ਹ ਦੇ ਸਾਬਕਾ ਐਮ ਪੀ ਪਵਨ ਕੁਮਾਰ ਬਾਂਸਲ ਵੱਲੋਂ ਕੱਲ੍ਹ ਦੇਰ ਰਾਤ ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੁੰ ਉਪ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਗਈ ਸੀ ਪਰ ਹਾਲੇ ਤੱਕ ਕਾਂਗਰਸ ਹਾਈ ਕਮਾਂਡ ਵੱਲੋਂ ਇਸਦੀ ਰਸਮੀ ਐਲਾਨ ਨਹੀਂ ਕੀਤਾ ਗਿਆ। ਭਾਵੇਂ ਸਹੁੰ ਚੁੱਕ ਸਮਾਗਮ ਵਿਚ ਤਕਰੀਬਨ ਪੌਣੇ ਘੰਟੇ ਦਾ ਸਮਾਂ ਰਹਿ ਗਿਆ ਹੈ ਪਰ ਇਹ ਸੰਕੇਤ ਹਨ ਕਿ ਅੱਜ ਸਿਰਫ਼ ਚੰਨੀ ਹੀ ਹਾਫ ਲੈਣਗੇ ਅਤੇ ਡਿਪਟੀ ਸੀ ਐਮ ਦਾ ਨਾਂ ਸਹੁੰ ਚੁੱਕਣ ਵਾਲੇ ਪ੍ਰੋਗਰਾਮ ਚ ਨਹੀਂ . ਕੌਣ ਡਿਪਟੀ ਸੀ ਐਮ ਹੋਵੇਗਾ। ਇਸ ਬਾਰੇ ਹਾਲੇ ਤੱਕ ਕੋਈ ਰਸਮੀ ਐਲਾਨ ਸਾਹਮਣੇ ਨਹੀਂ ਆਇਆ ਤੇ ਦੁਬਿਧਾ ਕਾਇਮ ਹੈ।(10.45 ਸਵੇਰੇ ਪੋਸਟ ਕੀਤੀ ਗਈ )
Total Responses : 189