ਸ਼ਹੀਦ ਲੈਫ. ਜਤਿੰਦਰ ਸਿੰਘ ਨਰਵਾਲ ਨੂੰ ਸਮਾਜਸੇਵੀਆਂ ਵੱਲੋਂ ਸ਼ਰਧਾਂਜਲੀ ਦਿੱਤੀ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ, 20 ਸਤੰਬਰ 2021- ਸ਼ਹੀਦ ਲੈਫ.ਜਤਿੰਦਰ ਸਿੰਘ ਨਰਵਾਨ , 16 ਪੰਜਾਬ ਰੈਜਮੈਂਟ ਵਿੱਚ ਤੈਨਾਤ ਸੰਨ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਉਹ ਬਰਕੀ ( ਲਾਹੌਰ ) ਸੈਕਟਰ ਵਿੱਚ ਬਹਾਦਰੀ ਨਾਲ ਲੜਦੇ ਹੋਏ ਜਖਮੀ ਹੋ ਗਏ। 19 ਸਤੰਬਰ 1965 ਨੂੰ ਇਲਾਜ ਦੇ ਦੌਰਾਨ ਉਹ ਮਿਲਟਰੀ ਹਸਪਤਾਲ ਵਿਖੇ ਸ਼ਹੀਦ ਹੋ ਗਏ ਸਨ। ਜਤਿੰਦਰ ਚੌਂਕ ਵਿਖੇ ਸ਼ਹਿਦ ਲੈਫ. ਜਤਿੰਦਰ ਸਿੰਘ ਨਰਵਾਨ ਨੂੰ ਯਾਦ ਕਰਦਿਆਂ ਅੱਜ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਜਗੀਰ ਸਿੰਘ ਸਰਾਂ ਰਿਟਾਇਰਡ ਡੀ ਆਈ ਜੀ, ਕਰਨਲ ਬਲਬੀਰ ਸਿੰਘ, ਕੈਪਟਨ ਧਰਮ ਸਿੰਘ, ਰਘਬੀਰ ਸਿੰਘ ਫੌਜੀ, ਸਵਿੰਦਰ ਸੰਧੂ,ਰਾਜਵਿੰਦਰ ਸਿੰਘ ਬੱਬੂ ਬਰਾੜ, ਜਗਦੇਵ ਸਿੰਘ ਸੇਖੋਂ, ਅਮਰਜੀਤ ਸਿੰਘ ਸੇਖੋਂ, ਕਾਲੀ ਛਾਬੜਾ ਅਤੇ ਸਮੂਹ ਮੁਹੱਲਾ ਵਾਸੀਆਂ ਵੱਲੋਂ ਸ਼ਹੀਦ ਲੈਫ. ਜਤਿੰਦਰ ਸਿੰਘ ਨਰਵਾਨ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ।