ਬਾਬਾ ਗਾਜੀ ਦਾਸ ਕਲੱਬ ਨੇ ਮਿਡਲ ਸਕੂਲ ਸਦਾਬਰਤ ਵਿਖੇ ਬੱਚਿਆਂ ਨੂੰ ਵਰਦੀ ਤੇ ਬੈਗ ਵੰਡੇ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 20 ਸਤੰਬਰ 2021- ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਵਲੋਂ ਸਰਕਾਰ ਮਿਡਲ ਸਕੂਲ ਸਦਾਬਰਤ ਵਿਖੇ ਕਰੀਬ 122 ਬੱਚਿਆਂ ਨੂੰ ਸਕੂਲ ਵਰਦੀਆਂ, ਬੂਟ ਤੇ ਬੈੱਗ ਦਿੱਤੇ ਗਏ। ਬਾਬਾ ਗਾਜੀ ਦਾਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਲੱਬ ਦੇ ਵੱਲੋਂ ਸਿਵਲ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਸਾਨੂੰ ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ ਨੇ ਦੱਸਿਆ ਸੀ ਕਿ ਸਰਕਾਰੀ ਮਿਡਲ ਸਕੂਲ ਸਦਾਬਰਤ ਵਿਖੇ ਬੱਚਿਆਂ ਨੂੰ ਸਕੂਲ ਵਰਦੀਆਂ ਤੇ ਬੈਗ ਦੀ ਜ਼ਰੂਰਤ ਹੈ। ਜਿਸ ਤੋਂ ਬਾਅਦ ਕਲੱਬ ਦੇ ਸਮੂਹ ਮੈਂਬਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਅੱਜ ਸਕੂਲ ਵਿਖੇ ਬੱਚਿਆਂ ਨੂੰ ਬੈਗ ਤੇ ਸਕੂਲ ਡਰੈੱਸ ਦਿੱਤੀ ਗਈ ਹੈ। ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਲੱਬ ਦੇ ਵਲੋਂ ਲੋਡ਼ਵੰਦਾਂ, ਜ਼ਰੂਰਤਮੰਦਾਂ ਦੀ ਮੱਦਦ ਕੀਤੀ ਜਾਂਦੀ ਹੈ ਅਤੇ 28 ਸਤੰਬਰ ਨੂੰ ਗੁਰਦੁਆਰਾ ਬਾਬਾ ਗਾਜੀ ਦਾਸ ਰੋਡਮਾਜਰਾ ਵਿਖੇ ਲੋਡ਼ਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਵੀ ਕਰਵਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਕਲੱਬ ਦੇ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸੋਨੇ ਦੇ ਸਿੱਕੇ ਦੇ ਕੇ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਲੋਡ਼ਵੰਦ ਖਿਡਾਰੀਆਂ ਦੀ ਵੀ ਮੱਦਦ ਕੀਤੀ ਜਾਂਦੀ ਹੈ। ਇਸ ਮੌਕੇ ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ ਅਤੇ ਸਕੂਲ ਅਧਿਆਪਕ ਨਰਿੰਦਰਜੀਤ ਕੌਰ, ਗੁਲਸ਼ਨ ਮਾਲੀਆ, ਪਰਮਸੀਲ ਨੇ ਬਾਬਾ ਗਾਜੀ ਦਾਸ ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲੱਡ ਬੈਂਕ ਟੈਕਨੀਸ਼ੀਅਨ ਅਮਨਦੀਪ, ਪੀਏ ਹਰਜਿੰਦਰ ਸਿੰਘ, ਜੈ ਸਿੰਘ ਚੱਕਲ, ਉਮਰਾਓ ਸਿੰਘ, ਬਿੱਟੂ ਬਾਜਵਾ ਸਰਪੰਚ, ਮੋਹਰ ਸਿੰਘ ਖਾਬਡਾ, ਬਲਵਿੰਦਰ ਸਿੰਘ ਚੱਕਲਾਂ, ਓਮਾ ਕੁਰਾਲੀ ਮੌਜੂਦ ਸਨ।