← ਪਿਛੇ ਪਰਤੋ
ਕੈਨੇਡਾ : ਫੈਡਰਲ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ (8.15 ਭਾਰਤੀ ਸਮੇਂ ਮੁਤਾਬਕ) ਓਟਵਾ, 21 ਸਤੰਬਰ, 2021: ਕੈਨੇਡਾ ਵਿਚ ਫੈਡਰਲ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਰਤੀ ਸਮੇਂ ਅਨੁਸਾਰ ਸਵੇਰੇ 8.15 ਵਜੇ ਤੱਕ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 24 ਸੀਟਾਂ ’ਤੇ ਅੱਗੇ ਚਲ ਰਹੀ ਹੈ ਤੇ ਇਸਦੇ ਦੋ ਮੌਜੂਦਾ ਮੰਤਰੀ ਜਿੱਤ ਗਏ ਹਨ, ਐਰਿਨ ਓ ਟੂਲ ਦੀ ਕਨਜ਼ੋਰਵੇਟਿਵ ਪਾਰਟੀ ਦੇ 9 ਸੀਟਾਂ ’ਤੇ ਅੱਗੇ ਚਲ ਰਹੀ ਹੈ। ਜਗਮੀਤ ਸਿੰਘ ਦੀ ਐਨ ਡੀ ਪੀ ਵੀ ਕੁਝ ਸੀਟਾਂ ’ਤੇ ਮੋਹਰੀਹੈ। ਟੀ ਵੀ ਨੈਟਵਰਕ ਦੀ ਰਿਪੋਰਟ ਮੁਤਾਬਕ ਲਿਬੁਰਲ ਪਾਰਟੀ ਜਿੱਤ ਵੱਲ ਵੱਧ ਰਹੀ ਹੈ ਤੇ ਬ੍ਰਿਟਿਸ਼ ਕੋਲੰਬੀਆ ਵਿਚ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ।
Total Responses : 189