ਕੈਨੇਡਾ : ਫੈਡਰਲ ਚੋਣਾਂ ਲਈ ਵੋਟਾਂ ਦੀ ਗਿਣਤੀ ਟਰੂਡੋ ਦੀ ਲਿਬਰਲ ਪਾਰਟੀ ਅੱਗੇ ਲੰਘੀ (8.26 ਭਾਰਤੀ ਸਮੇਂ ਅਨੁਸਾਰ)
ਓਟਵਾ, 21 ਸਤੰਬਰ, 2021: ਕੈਨੇਡਾ ਵਿਚ ਫੈਡਰਲ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਵਿਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਅੱਗੇ ਲੰਘ ਗਈ ਤੇ ਬਹੁਮਤ ਹਾਸਲ ਕਰਨ ਦੇ ਨੇੜੇ ਢੁਕ ਗਈ ਹੈ।
ਭਾਰਤੀ ਸਮੇਂ ਅਨੂਸਾਰ ਸਵੇਰੇ 8.26 ਵਜੇ ਤੱਕ ਲਿਬਰਲ ਪਾਰਟੀ 152 ਸੀਟਾਂ ’ਤੇ ਅੱਗੇ ਚਲ ਰਹੀ ਸੀ, ਕਨਜ਼ਰਵੇਟਿਵ ਪਾਰਟੀ 120, ਜਗਮੀਤ ਸਿੰਘ ਦੀ ਐਨ ਡੀ ਪੀ 27 ਸੀਟਾਂ, ਬੀ ਕਯੂ 29 ਸੀਟਾਂ ਤੇ ਗ੍ਰੀਨ ਪਾਰਟੀ 3 ਸੀਟਾਂ ’ਤੇ ਅੱਗੇ ਚਲ ਰਹੀ ਸੀ।
ਬਹੁਤੇ ਟੀ ਵੀ ਚੈਨਲਾਂ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਲਿਬਰਲ ਪਾਰਟੀ ਮੁੜ ਸਰਕਾਰ ਬਣਾ ਸਕਦੀ ਹੈ ਪਰ ਹਾਲੇ ਇਹ ਸਪਸ਼ਟ ਨਹੀਂ ਕਿ ਉਹ 170 ਦੇ ਬਹੁਮਤ ਦੇ ਅੰਕੜੇ ਤੱਕ ਅਪੜੇਗੀ ਜਾਂ ਨਹੀਂ।