ਕੈਨੇਡਾ ਫੈਡਰਲ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਫਿਰ ਤੋਂ ਬਣਨੀ ਤੈਅ (ਭਾਰਤੀ ਸਮੇਂ ਅਨੁਸਾਰ 8.57 ਵਜੇ ਸਵੇਰੇ)
ਓਟਵਾ, 21 ਸਤੰਬਰ, 2021: ਕੈਨੇਡਾ ਦੀਆਂ ਹੋਈਆਂ ਫੈਡਰਲ ਚੋਣਾਂ ਵਿਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਮੁੜ ਤੋਂ ਬਣਨੀ ਤੈਅ ਨਜ਼ਰ ਆ ਰਹੀ ਹੈ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਕਿ ਲਿਬਰਲ ਪਾਰਟੀ ਨੂੰ ਪੂਰਨ ਬਹੁਮਤ ਮਿਲੇਗਾ ਜਾਂ ਨਹੀਂ ਤੇ ਕੀ ਉਹ ਫਿਰ ਤੋਂ ਘੱਟ ਗਿਣਤੀ ਸਰਕਾਰ ਵਜੋਂ ਕੰਮ ਕਰੇਗੀ।
ਇਲੈਕਸ਼ਨਜ਼ ਕੈਨੇਡਾ ਦੇ ਅੰਕੜਿਆਂ ਅਨੁਸਾਰ ਭਾਰਤੀ ਸਮੇਂ ਅਨੁਸਾਰ ਸਵੇਰੇ 8.57 ਵਜੇ ਤੱਕ ਲਿਬਰਲ ਪਾਰਟੀ 157 ਸੀਟਾਂ ’ਤੇ ਅੱਗੇ ਚਲ ਰਹੀ ਸੀ, ਕਨਜ਼ਰਵੇਟਿਵ ਪਾਰਟੀ 121, ਜਗਮੀਤ ਸਿੰਘ ਦੀ ਐਨ ਡੀ ਪੀ 29 ਅਤੇ ਬੀ ਯੂ ਪਾਰਟੀ 22 ਸੀਟਾਂ ’ਤੇ ਚਲ ਰਹੀ ਸੀ। ਗ੍ਰੀਨ ਪਾਰਟੀ 2 ਸੀਟਾਂ ’ਤੇ ਅੱਗੇ ਚਲ ਰਹੀ ਹੈ।
ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰਕੇ ਵੀਡੀਓ ਵੇਖੋ:
https://youtu.be/GBj5LoKc38Q