ਚੋਰੀ ਕਰਕੇ ਜਾਂ ਫਾਇਨਾਸ ਵਾਲੀਆਂ ਗੱਡੀਆਂ ਤੇ ਫਰਜ਼ੀ ਨੰਬਰ ਲਾ ਕੇ ਵੇਚਣ ਵਾਲੇ ਗਿਰੋਹ ਦੇ ਦੋ ਗਿ੍ਫਤਾਰ
ਹਰਮਿੰਦਰ ਸਿੰਘ ਭੱਟ,
ਮਲੇਰਕੋਟਲਾ, 21 ਸਤੰਬਰ, 2021-ਸੀ.ਆਈ.ਸਟਾਫ ਮਾਹੋਰਾਣਾ ਦੀ ਟੀਮ ਨੇ ਗੱਡੀਆਂ ਚੋਰੀ ਕਰਕੇ ਜਾਂ ਫਾਇਨਾਸ ਵਾਲੀਆਂ ਗੱਡੀਆਂ ਤੇ ਫਰਜ਼ੀ ਨੰਬਰ ਲਾ ਕੇ ਅਤੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਮਹਿੰਗੇ ਭਾਅ ਤੇ ਭੋਲੇ ਭਾਲੇ ਵਿਆਕਤੀਆਂ ਨੂੰ ਵੇਚਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਵਿਚ ਮਿਲੀ ਸਫਲਤਾ। ਇਸ ਸਬੰਧੀ ਆਪਣੇ ਦਫ਼ਤਰ ਵਿਖੇ ਡੀ.ਐਸ.ਪੀ.ਦਵਿੰਦਰ ਸਿੰਘ (ਪੀ.ਬੀ.ਆਈ) ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਨੇ ਸ਼ਹਿਰ ਵਿਚ ਚੋਰੀ ਕਰਨ ਅਤੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਅਨਸਰਾਂ ਦੇ ਖਿਲਾਫ ਵਿੱਡੀ ਮੁਿਹੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਰਣਜੀਤ ਸਿੰਘ ਉਪ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਤਹਿਤ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਖਾਸ ਪਾਸੋ ਇਤਲਾਹ ਮਿਲਣ ਤੇ ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਾੜੀ ਓਦੋਕੇ ਤਹਿਸੀਲ ਪੱਟੀ ਜਿਲਾ ਤਰਨਤਾਰਨ, ਰਛਪਾਲ ਸਿੰਘ ਉਰਫ ਲਾਲੀ ਪੁੱਤਰ ਬਲਵੰਤ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਥਾਣਾ ਕੱਚਾ ਪੱਕਾ ਜਿਲਾ ਤਰਨਤਾਰਨ ਦੇ ਖਿਲਾਫ ਮੁਕੱਦਮਾ ਥਾਣਾ ਅਮਰਗੜ ਵਿਖੇ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਉਕਤਾਨ ਵਿਅਕਤੀ ਕਾਰਾਂ/ਗੱਡੀਆਂ ਚੋਰੀ ਕਰਕੇ ਜਾਂ ਫਾਇੰਨਾਸ ਵਾਲੀਆਂ ਗੱਡੀਆਂ ਪਰ ਫਰਜ਼ੀ ਨੰਬਰ ਲਗਾ ਕੇ ਅਤੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਮਹਿੰਗੇ ਭਾਅ ਵਿੱਚ ਵੇਚ ਦਿੰਦੇ ਹਨ। ਜਿਸ ਤੇ ਲਵਪ੍ਰੀਤ ਸਿੰਘ ਉਕਤ ਨੂੰ ਗਿ੍ਰਫਤਾਰ ਕਰਕੇ ਉਸ ਪਾਸੋ ਇੱਕ ਗੱਡੀ ਸਕਾਰਪੀਓ ਗੱਡੀ ਅਤੇ ਰਛਪਾਲ ਸਿੰਘ ਉਰਫ ਲਾਲੀ ਨੂੰ ਗਿ੍ਰਫਤਾਰ ਕਰਕੇ ਉਸ ਪਾਸੋ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਦੋਸੀ ਲਵਪ੍ਰੀਤ ਸਿੰਘ ਅਤੇ ਰਛਪਾਲ ਸਿੰਘ ਉਰਫ ਲਾਲੀ ਉਕਤਾਨ ਦਾ ਰਿਮਾਂਡ ਲੈਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਜਿਸ ਤੇ ਹੋਰ ਵੀ ਤੱਥ ਸਾਹਮਣੇ ਆ ਸਕਦੇ ਹਨ।